ਵੈਲਿੰਗਟਨ, 30 ਅਗਸਤ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਆਕਲੈਂਡ ਆਕਲੈਂਡ 13 ਸਤੰਬਰ ਦਿਨ ਸੋਮਵਾਰ ਤੱਕ ਘੱਟੋ ਘੱਟ ਦੋ ਹੋਰ ਹਫ਼ਤਿਆਂ ਲਈ ਅਲਰਟ ਲੈਵਲ 4 ਵਿੱਚ ਰਹੇਗਾ। ਉਨ੍ਹਾਂ ਕਿਹਾ ਕਿ ਜੇ ਨੌਰਥਲੈਂਡ ਦੇ ਗੰਦੇ ਪਾਣੀ ਦੇ ਟੈੱਸਟ ਦੇ ਨਤੀਜੇ ਸਹੀ ਰਹਿੰਦੇ ਹਨ ਤਾਂ ਨੌਰਥਲੈਂਡ 2 ਸਤੰਬਰ ਦਿਨ ਵੀਰਵਾਰ ਦੀ ਅੱਧੀ ਰਾਤ 11.59 ਵਜੇ ਤੋਂ ਅਲਰਟ ਲੈਵਲ 3 ‘ਤੇ ਜਾਏਗਾ।
ਪ੍ਰਧਾਨ ਮੰਤਰੀ ਨੇ ਕਿਹਾ ਜਦੋਂ ਕਿ ਦੇਸ਼ ਦਾ ਬਾਕੀ ਹਿੱਸਾ ਕੱਲ੍ਹ ਰਾਤ 11.59 ਵਜੇ ਤੋਂ ਪਹਿਲਾਂ ਦੀ ਯੋਜਨਾ ਅਨੁਸਾਰ ਅਲਰਟ ਲੈਵਲ 3 ‘ਤੇ ਚਲਾ ਜਾਵੇਗਾ। ਇਹ ਅਲਰਟ ਲੈਵਲ 3 ਇੱਕ ਹਫ਼ਤੇ ਲਈ ਲਾਗੂ ਰਹੇਗਾ ਅਤੇ 6 ਸਤੰਬਰ ਨੂੰ ਇਸ ਦੀ ਸਮੀਖਿਆ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਦੇਸ਼ ਦੇ ਅਲਰਟ ਲੈਵਲ ‘ਤੇ ਚਰਚਾ ਕਰਨ ਲਈ ਅੱਜ ਕੈਬਨਿਟ ਦੀ ਬੈਠਕ ਹੋਈ ਅਤੇ ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਅੱਜ ਦੀ ਗਿਣਤੀ ਦਰਸਾਉਂਦੀ ਹੈ ਕਿ ਅਲਰਟ ਲੈਵਲ 4 ਨਾਲ ਫ਼ਰਕ ਪੈ ਰਿਹਾ ਹੈ, ਜਿਸ ਨਾਲ ਘਰਾਂ ਦੇ ਬਾਹਰ ਕੇਸ ਘਟ ਰਹੇ ਹਨ।
ਪ੍ਰਧਾਨ ਮੰਤਰੀ ਆਰਡਰਨ ਨੇ ਆਕਲੈਂਡ ਦੇ ਬਾਹਰ ਰਹਿੰਦੇ ਲੋਕਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ, ‘ਅਲਰਟ ਲੈਵਲ 3 ਦਾ ਮਤਲਬ ਆਜ਼ਾਦੀ ਨਹੀਂ ਹੈ, ਇਸ ਦਾ ਮਤਲਬ ਸਾਵਧਾਨੀ ਹੈ’। ਉਨ੍ਹਾਂ ਨੇ ਕਿਹਾ ਕਿ ਇਹ ਕਹਿਣਾ ਬਹੁਤ ਜਲਦੀ ਹੈ ਕਿ ਨਿਊਜ਼ੀਲੈਂਡ ਪ੍ਰਕੋਪ ਦੇ ਸਿਖਰ ‘ਤੇ ਪਹੁੰਚ ਗਿਆ ਹੈ ਜਾਂ ਨਹੀਂ। ਉਨ੍ਹਾਂ ਕਿਹਾ ਸਾਨੂੰ ਹੋਰ ਸਮੇਂ ਦੀ ਲੋੜ ਹੈ।
Home Page ਕੋਵਿਡ -19: ਆਕਲੈਂਡ ਦੋ ਹੋਰ ਹਫ਼ਤਿਆਂ ਲਈ ਲੌਕਡਾਉਨ ਲੈਵਲ 4 ‘ਚ ਰਹੇਗਾ,...