ਵੈਲਿੰਗਟਨ, 27 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 45 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਓਮੀਕਰੋਨ ਦੇ 34 ਹੋਰ ਨਵੇਂ ਮਾਮਲਿਆਂ ਦਾ ਵਾਧਾ ਹੋਇਆ ਹੈ, ਜਿਸ ਨਾਲ ਦੇਸ਼ ਵਿੱਚ ਓਮੀਕਰੋਨ ਕਲੱਸਟਰ ਦੀ ਗਿਣਤੀ ਵੱਧ ਕੇ ਹੁਣ 90 ਹੋ ਗਈ ਹੈ। ਅੱਜ ਬਾਰਡਰ ਤੋਂ 51 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲਾ ਨੇ ਕਮਿਊਨਿਟੀ ਵਿੱਚ 45 ਕੋਵਿਡ -19 ਕੇਸਾਂ ਦੀ ਰਿਪੋਰਟ ਕੀਤੀ ਹੈ, ਜਿਸ ਵਿੱਚ ਵਾਇਰਸ ਦੇ ਓਮੀਕਰੋਨ ਅਤੇ ਡੈਲਟਾ ਰੂਪ ਦੋਵੇਂ ਦਰਜ ਕੀਤੇ ਗਏ ਹਨ। ਇਹ ਆਕਲੈਂਡ, ਵਾਇਕਾਟੋ, ਬੇਅ ਆਫ਼ ਪਲੈਂਟੀ, ਤਾਰਾਨਾਕੀ, ਪਾਲਮਰਸਟਨ ਨੌਰਥ, ਅਤੇ ਨੈਲਸਨ ਤਸਮਾਨ ਵਿੱਚ ਓਮੀਕਰੋਨ ਦੇ ਤੌਰ ‘ਤੇ ਸਰਗਰਮ ਕੇਸ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 45 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 11,601 ਹੋ ਗਈ ਹੈ। ਇਨ੍ਹਾਂ 45 ਕੇਸਾਂ ਵਿੱਚੋਂ ਆਕਲੈਂਡ ‘ਚ 22 ਕੇਸ, 8 ਕੇਸ ਹਾਕਸ ਬੇਅ ‘ਚ, 7 ਕੇਸ ਲੇਕਸ ‘ਚ, 3 ਕੇਸ ਬੇਅ ਆਫ਼ ਪਲੈਂਟੀ ‘ਚ, 2 ਕੇਸ ਵਾਇਕਾਟੋ ‘ਚ, 2 ਕੇਸ ਨੈਲਸਨ ਮਾਰਲਬਰੋਅ ‘ਚ ਅਤੇ 1 ਕੇਸ ਤਾਰਾਨਾਕੀ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 5 ਲੋਕ ਹਨ। ਜਿਨ੍ਹਾਂ ਵਿੱਚੋਂ 2 ਕੇਸ ਨੌਰਥ ਸ਼ੋਰ, 1 ਕੇਸ ਆਕਲੈਂਡ ਸਿਟੀ ਹਸਪਤਾਲ, 1 ਮਿਡਲਮੋਰ ਅਤੇ 1 ਰੋਟੋਰੂਆ ਵਿੱਚ ਹੈ। 1 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 68 ਸਾਲ ਹੈ।
ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 22,894 ਕੋਵਿਡ ਟੈੱਸਟ ਕੀਤੇ ਗਏ ਹਨ। ਸੱਤ ਦਿਨਾਂ ਦੀ ਰੋਲਿੰਗ ਔਸਤ 16,359 ਟੈੱਸਟ ਹੈ। ਜਦੋਂ ਕਿ ਆਕਲੈਂਡ ਵਿੱਚ 11,761 ਕੋਵਿਡ ਟੈੱਸਟ ਕੀਤੇ ਗਏ ਹਨ।
ਓਮੀਕਰੋਨ ਦਾ ਹੈਮਿਲਟਨ ਮਿਊਜ਼ਿਕ ਫ਼ੈਸਟੀਵਲ ‘ਤੇ ਅਸਰ
ਸਿਹਤ ਮੰਤਰਾਲੇ ਨੇ ਐਲਾਨ ਕੀਤੀ ਕਿ ਵੀਕੈਂਡ ‘ਤੇ ਹੈਮਿਲਟਨ ਵਿਖੇ ਸਾਉਂਡਸਪਲੈਸ਼ ਮਿਊਜ਼ਿਕ ਫ਼ੈਸਟੀਵਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਕਲੈਂਡ ਵਿੱਚ 5 ਲੋਕਾਂ ਦਾ ਕੋਵਿਡ -19 ਲਈ ਕੀਤਾ ਟੈੱਸਟ ਪਾਜ਼ੇਟਿਵ ਆਇਆ ਹੈ। ਹੁਣ ਤੱਕ 68 ਮਿਊਜ਼ਿਕ ਫ਼ੈਸਟੀਵਲ ਵਿੱਚ ਹਾਜ਼ਰ ਲੋਕਾਂ ਨੂੰ ਨਜ਼ਦੀਕੀ ਸੰਪਰਕਾਂ ਵਜੋਂ ਪਛਾਣਿਆ ਗਿਆ ਹੈ ਅਤੇ ਮੰਤਰਾਲੇ ਨੇ ਕਿਹਾ ਕਿ ਇਹ ਗਿਣਤੀ ਵਧਣ ਦੀ ਉਮੀਦ ਹੈ। ਸੰਪਰਕ ਟਰੇਸਿੰਗ ਸਟਾਫ਼ ਹੁਣ ਉਨ੍ਹਾਂ ਲੋਕਾਂ ਨਾਲ ਸੰਪਰਕ ਕਰ ਰਿਹਾ ਹੈ, ਜਿਨ੍ਹਾਂ ਨੂੰ ਆਈਸੋਲੇਸ਼ਨ ਅਤੇ ਟੈਸਟਿੰਗ ਸੰਬੰਧੀ ਸਾਰੀਆਂ ਜਨਤਕ ਸਿਹਤ ਸਲਾਹਾਂ ਦੀ ਪਾਲਣਾ ਕਰਨ ਦੀ ਲੋੜ ਹੈ। ਪੂਰੇ ਜੀਨੋਮ ਸੀਕਵੈਂਸਿੰਗ ਨੇ ਪੁਸ਼ਟੀ ਕੀਤੀ ਹੈ ਕਿ ਮਿਊਜ਼ਿਕ ਫ਼ੈਸਟੀਵਲ ਵਿੱਚ ਸ਼ਾਮਲ ਹੋਣ ਵਾਲੇ ਕੇਸਾਂ ਵਿੱਚੋਂ ਇੱਕ ਵਿੱਚ ਓਮੀਕਰੋਨ ਰੂਪ ਸੀ।
ਮੰਤਰਾਲੇ ਨੇ ਕਿਹਾ ਕਿ ਇਸ ਦੌਰਾਨ ਬਾਕੀ ਚਾਰ ਮਾਮਲਿਆਂ ਲਈ ਪੂਰੀ ਜੀਨੋਮ ਸੀਕਵੈਂਸਿੰਗ ਚੱਲ ਰਹੀ ਹੈ। ਪੰਜ ਲੋਕਾਂ ਨਾਲ ਇੰਟਰਵਿਊ ਇਹ ਨਿਰਧਾਰਿਤ ਕਰਨ ਵਿੱਚ ਮਦਦ ਕਰੇਗੀ ਕਿ ਕੀ ਉਨ੍ਹਾਂ ਨੇ ਮਿਊਜ਼ਿਕ ਫ਼ੈਸਟੀਵਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਜਾਂ ਇਸ ਤੋਂ ਪਹਿਲਾ ਕੋਵਿਡ -19 ਦਾ ਸੰਕਰਮਣ ਕੀਤਾ ਸੀ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਅੱਜ ਕਮਿਊਨਿਟੀ ‘ਚ 34 ਨਵੇਂ ਕੇਸ ਓਮੀਕਰੋਨ ਦੇ...