ਵੈਲਿੰਗਟਨ, 28 ਜਨਵਰੀ (ਕੂਕ ਪੰਜਾਬੀ ਸਮਾਚਾਰ) – ਓਮੀਕਰੋਨ ਕਲੱਸਟਰ ਵਿੱਚ ਅੱਜ 15 ਨਵੇਂ ਕੇਸਾਂ ਦਾ ਵਾਧਾ ਹੋਇਆ ਹੈ, ਜਿਸ ਨਾਲ ਦੇਸ਼ ਵਿੱਚ ਓਮੀਕਰੋਨ ਕਲੱਸਟਰ ਦੀ ਗਿਣਤੀ ਵੱਧ ਕੇ ਹੁਣ 105 ਹੋ ਗਈ ਹੈ। ਸਿਹਤ ਮੰਤਰਾਲੇ ਨੇ ਵੇਰੀਐਂਟ ਦੇ ਕੇਸਾਂ ਨਾਲ ਜੁੜੇ ਦਿਲਚਸਪੀ ਵਾਲੇ ਨਵੇਂ ਸਥਾਨਾਂ ਦੀ ਇੱਕ ਲੜੀ ਦਾ ਖ਼ੁਲਾਸਾ ਕੀਤਾ ਹੈ।
ਮੰਤਰਾਲੇ ਵੱਲੋਂ ਕੋਵਿਡ -19 ਦੇ ਕੁੱਲ 105 ਨਵੇਂ ਕਮਿਊਨਿਟੀ ਕੇਸਾਂ ਦੀ ਰਿਪੋਰਟ ਕੀਤੀ ਗਈ ਸੀ, ਜਿਸ ਵਿੱਚ ਵਾਇਰਸ ਦੇ ਦੋਵੇਂ ਓਮੀਕਰੋਨ ਅਤੇ ਡੈਲਟਾ ਰੂਪਾਂ ਦੇ ਨਾਲ-ਨਾਲ ਅਜਿਹੇ ਕੇਸਾਂ ਵੀ ਹਨ ਜਿਨ੍ਹਾਂ ਦੇ ਵੇਰੀਐਂਟ ਪਤਾ ਨਹੀਂ ਹੈ। ਮੰਤਰਾਲੇ ਨੇ ਚੇਤਾਵਨੀ ਦਿੱਤੀ ਕਿ ਜਿਵੇਂ ਕਿ ਨਿਊਜ਼ੀਲੈਂਡ ‘ਚ ਓਮੀਕਰੋਨ ਦੇ ਵਧੇਰੇ ਕੇਸ ਵੇਖੇ ਜਾ ਰਹੇ ਹਨ, ਇਸੇ ਤਰ੍ਹਾਂ ਰੋਜ਼ਾਨਾ ਕਮਿਊਨਿਟੀ ਕੇਸਾਂ ਦੀ ਕੁੱਲ ਗਿਣਤੀ ਵਿੱਚ ਵਾਧੇ ਦੀ ਉਮੀਦ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਬਾਰਡਰ ਤੋਂ 45 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲਾ ਨੇ ਅੱਜ ਦੇ ਨਵੇਂ ਕਮਿਊਨਿਟੀ ਕੇਸ ਆਕਲੈਂਡ, ਵਾਇਕਾਟੋ, ਟਾਇਰਾਵਿਟੀ, ਬੇਅ ਆਫ਼ ਪਲੇਨਟੀ, ਲੇਕਸ, ਹਾਕਸ ਬੇਅ, ਮਿਡਸੈਂਟਰਲ, ਨੈਲਸਨ ਤਸਮਾਨ ਅਤੇ ਕੈਂਟਰਬਰੀ ਵਿੱਚ ਹਨ। ਇੱਕ ਕੇਸ ਨੌਰਥਲੈਂਡ ਵਿੱਚ ਅਤੇ ਇੱਕ ਬੇਅ ਆਫ਼ ਪਲੇਨਟੀ ਵਿੱਚ ਅਧਿਕਾਰਤ ਤੌਰ ‘ਤੇ ਕੱਲ੍ਹ ਦੇ ਕੇਸ ਨੰਬਰਾਂ ਵਿੱਚ ਸ਼ਾਮਲ ਕੀਤਾ ਜਾਵੇਗਾ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 105 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 11,706 ਹੋ ਗਈ ਹੈ। ਇਨ੍ਹਾਂ 105 ਕੇਸਾਂ ਵਿੱਚੋਂ ਆਕਲੈਂਡ ‘ਚ 76 ਕੇਸ, 7 ਕੇਸ ਲੇਕਸ ‘ਚ, 9 ਕੇਸ ਬੇਅ ਆਫ਼ ਪਲੇਨਟੀ ‘ਚ, 5 ਕੇਸ ਵਾਇਕਾਟੋ ‘ਚ, 3 ਕੇਸ ਕੈਂਟਰਬਰੀ ‘ਚ, 1 ਕੇਸ ਹਾਕਸ ਬੇਅ ‘ਚ, 1 ਕੇਸ ਟਾਇਰਾਵਿਟੀ ‘ਚ, 2 ਕੇਸ ਨੈਲਸਨ ਮਾਰਲਬਰੋਅ ‘ਚ ਅਤੇ 1 ਕੇਸ ਮਿਡਸੈਂਟਰਲ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 4 ਲੋਕ ਹਨ। ਜਿਨ੍ਹਾਂ ਵਿੱਚੋਂ 2 ਕੇਸ ਨੌਰਥ ਸ਼ੋਰ, 1 ਮਿਡਲਮੋਰ ਅਤੇ 1 ਰੋਟੋਰੂਆ ਵਿੱਚ ਹੈ। 1 ਕੇਸ ਰੋਟੋਰੂਆ ਵਿਖੇ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 66 ਸਾਲ ਹੈ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਓਮੀਕਰੋਨ ਦੇ ਅੱਜ 15 ਨਵੇਂ ਕੇਸ, ਜਦੋਂ ਕਿ...