ਵੈਲਿੰਗਟਨ, 12 ਫਰਵਰੀ (ਕੂਕ ਪੰਜਾਬੀ ਸਮਾਚਾਰ) – ਅੱਜ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 454 ਹੋਰ ਨਵੇਂ ਕਮਿਊਨਿਟੀ ਕੇਸ ਆਏ ਹਨ। ਜਦੋਂ ਕਿ ਇਸ ਤੋਂ ਪਹਿਲਾਂ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਰੋਜ਼ਾਨਾ 24 ਘੰਟਿਆਂ ਵਿੱਚ ਕੱਲ੍ਹ ਸਭ ਤੋਂ ਜ਼ਿਆਦਾ 446 ਕੇਸ ਆਏ ਸਨ। ਸਿਹਤ ਮੰਤਰਾਲੇ ਨੇ ਕਿਹਾ ਕਿ ਕੇਸਾਂ ਦੀ ਗਿਣਤੀ ਵਿੱਚ ਉਤਰਾਅ-ਚੜ੍ਹਾਅ ਆਵੇਗਾ, ਪਰ ਆਉਣ ਵਾਲੇ ਹਫ਼ਤਿਆਂ ਵਿੱਚ ਇਹ ਵਾਧਾ ਜਾਰੀ ਰਹੇਗਾ। ਅੱਜ ਬਾਰਡਰ ਤੋਂ 28 ਨਵੇਂ ਕੇਸ ਹੋਰ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ 454 ਕੇਸਾਂ ਵਿੱਚੋਂ ਆਕਲੈਂਡ ‘ਚ 294 ਕੇਸ, 72 ਕੇਸ ਵਾਇਕਾਟੋ ‘ਚ, 12 ਕੇਸ ਨੌਰਥਲੈਂਡ ‘ਚ, 23 ਕੇਸ ਬੇਅ ਆਫ਼ ਪਲੇਨਟੀ ‘ਚ, 8 ਕੇਸ ਲੇਕਸ ‘ਚ, 7 ਕੇਸ ਹਾਕਸ ਬੇਅ ‘ਚ, 5 ਕੇਸ ਵੈਲਿੰਗਟਨ ‘ਚ, 12 ਕੇਸ ਹੱਟ ਵੈਲੀ ‘ਚ, 13 ਕੇਸ ਸਾਊਥਰਨ, 5 ਕੇਸ ਮਿਡ ਸੈਂਟਰਲ ‘ਚ, 2 ਕੇਸ ਵੈਰਾਰਾਪਾ ‘ਚ ਅਤੇ 1 ਕੇਸ ਤਾਰਾਨਾਕੀ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 27 ਲੋਕ ਹਨ। ਜਿਨ੍ਹਾਂ ਵਿੱਚੋਂ 2 ਕੇਸ ਨੌਰਥ ਸ਼ੋਰ, 10 ਕੇਸ ਆਕਲੈਂਡ ਸਿਟੀ ਹਸਪਤਾਲ, 11 ਮਿਡਲਮੋਰ, 2 ਰੋਟੋਰੂਆ, 1 ਵਾਇਕਾਟੋ ਅਤੇ 1 ਕ੍ਰਾਈਸਟਚਰਚ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 52 ਸਾਲ ਹੈ। ਕੱਲ੍ਹ ਦੇਸ਼ ਭਰ ਵਿੱਚ 24,820 ਟੈੱਸਟ ਕੀਤੇ ਗਏ ਹਨ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ਦੇ ਅੱਜ 454 ਨਵੇਂ ਕੇਸ ਸਾਹਮਣੇ ਆਏ,...