ਵੈਲਿੰਗਟਨ, 15 ਫਰਵਰੀ (ਕੂਕ ਪੰਜਾਬੀ ਸਮਾਚਾਰ) – ਅੱਜ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 744 ਹੋਰ ਨਵੇਂ ਕਮਿਊਨਿਟੀ ਕੇਸ ਆਏ ਹਨ। ਅੱਜ ਬਾਰਡਰ ਤੋਂ 20 ਹੋਰ ਨਵੇਂ ਕੇਸ ਆਏ ਹਨ। ਗੌਰਤਲਬ ਹੈ ਕਿ ਅੱਜ ਅੱਧੀ ਰਾਤ 11.59 ਵਜੇ ਤੋਂ ਦੇਸ਼ ਭਰ ਵਿੱਚ ‘ਫ਼ੇਜ਼ 2’ ਲਾਗੂ ਹੋ ਜਾਵੇਗਾ, ਜਿਸ ਦਾ ਅਰਥ ਹੈ ਕਿ ਹੁਣ ਨਜ਼ਦੀਕੀ ਸੰਪਰਕਾਂ ਲਈ ਸੈਲਫ਼-ਆਈਸੋਲੇਸ਼ਨ ਹੋਣ ਦੀ ਮਿਆਦ 10 ਦਿਨਾਂ ਤੋਂ ਘਟ ਕੇ 7 ਦਿਨਾਂ ਦੀ ਹੋ ਜਾਏਗੀ। ਕੱਲ੍ਹ ਇਸ ਦਾ ਐਲਾਨ ਕਰਨ ਸਮੇਂ ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਸੀ ਕਿ ਲੱਛਣ ਰਹਿਤ, ਟੀਕਾਕਰਣ ਵਾਲੇ ਨਜ਼ਦੀਕੀ ਸੰਪਰਕ ਸੈਲਫ਼-ਆਈਸੋਲੇਸ਼ਨ ਹੋਣ ਦੀ ਬਜਾਏ ਕੰਮ ‘ਤੇ ਜਾ ਸਕਦੇ ਹਨ। ਜ਼ਰੂਰੀ ਕਾਰਜਬਲ ਸਕੀਮ ਲਈ ਸਾਈਨ ਅੱਪ ਕਰਨ ਵਾਲੇ ਕਾਰੋਬਾਰ ਕੁੱਝ ਮੁਫ਼ਤ ਰੈਪਿਡ ਐਂਟੀਜੇਨ ਟੈੱਸਟਾਂ ਲਈ ਯੋਗ ਹੋਣਗੇ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 744 ਕੇਸਾਂ ਵਿੱਚੋਂ ਆਕਲੈਂਡ ‘ਚ 535 ਕੇਸ, 69 ਕੇਸ ਵਾਇਕਾਟੋ ‘ਚ, 43 ਕੇਸ ਨੌਰਥਲੈਂਡ ‘ਚ, 8 ਕੇਸ ਬੇਅ ਆਫ਼ ਪਲੇਨਟੀ ‘ਚ, 10 ਕੇਸ ਲੇਕਸ ‘ਚ, 5 ਕੇਸ ਕੈਪੀਟਲ ਐਂਡ ਕੋਸਟ ‘ਚ, 1 ਕੇਸ ਹਾਕਸ ਬੇਅ ‘ਚ, 1 ਕੇਸ ਹੱਟ ਵੈਲੀ ‘ਚ, 30 ਕੇਸ ਸਾਊਥਰਨ, 6 ਕੇਸ ਮਿਡ ਸੈਂਟਰਲ ‘ਚ, 7 ਕੇਸ ਟਾਇਰਾਵਿਟੀ ‘ਚ, 9 ਕੇਸ ਕੈਂਟਰਬਰੀ ‘ਚ, 9 ਕੇਸ ਨੈਲਸਨ ਮਾਰਲਬਰੋ ‘ਚ, 1 ਕੇਸ ਵੈਰਾਰਾਪਾ ‘ਚ ਅਤੇ 2 ਕੇਸ ਤਾਰਾਨਾਕੀ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 40 ਲੋਕ ਹਨ। ਜਿਨ੍ਹਾਂ ਵਿੱਚੋਂ 4 ਕੇਸ ਨੌਰਥ ਸ਼ੋਰ, 19 ਕੇਸ ਆਕਲੈਂਡ ਸਿਟੀ ਹਸਪਤਾਲ, 13 ਮਿਡਲਮੋਰ, 1 ਵੈਲਿੰਗਟਨ, 1 ਫਾਂਗਾਰਾਏ ਅਤੇ 2 ਕ੍ਰਾਈਸਟਚਰਚ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 59 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 21,070 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਰੈਪਿਡ ਐਂਟੀਜੇਨ ਟੈੱਸਟ ਦੀ ਗਿਣਤੀ 7.2 ਮਿਲੀਅਨ ਹੋ ਗਈ ਹੈ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 5,636 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 21,949 ਕੇਸ ਹੋ ਚੁੱਕੇ ਹਨ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ਦੇ ਅੱਜ 744 ਨਵੇਂ ਕੇਸ ਆਏ, ਅੱਜ...