ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ‘ਚ ਅੱਜ ਵੀ ਰਿਕਾਰਡ 1,573 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ‘ਚੋਂ 1,140 ਆਕਲੈਂਡ ਦੇ ਕੇਸ

ਵੈਲਿੰਗਟਨ, 17 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 1573 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ, ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਰੋਜ਼ਾਨਾ ਆਉਣ ਵਾਲੇ ਕੇਸਾਂ ਦਾ ਅੱਜ ਵੀ ਰਿਕਾਰਡ ਟੁੱਟ ਗਿਆ ਹੈ। ਜਦੋਂ ਅੱਜ ਬਾਰਡਰ ਤੋਂ 15 ਹੋਰ ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 1573 ਕੇਸਾਂ ਵਿੱਚੋਂ ਆਕਲੈਂਡ ‘ਚ 1,140 ਕੇਸ, 143 ਕੇਸ ਵਾਇਕਾਟੋ ‘ਚ, 31 ਕੇਸ ਨੌਰਥਲੈਂਡ ‘ਚ, 29 ਕੇਸ ਬੇਅ ਆਫ਼ ਪਲੇਨਟੀ ‘ਚ, 35 ਕੇਸ ਲੇਕਸ ‘ਚ, 20 ਕੇਸ ਕੈਪੀਟਲ ਐਂਡ ਕੋਸਟ ‘ਚ, 2 ਕੇਸ ਹਾਕਸ ਬੇਅ ‘ਚ, 22 ਕੇਸ ਹੱਟ ਵੈਲੀ ‘ਚ, 35 ਕੇਸ ਸਾਊਥਰਨ, 3 ਕੇਸ ਮਿਡ ਸੈਂਟਰਲ ‘ਚ, 8 ਕੇਸ ਟਾਇਰਾਵਿਟੀ ‘ਚ, 7 ਕੇਸ ਕੈਂਟਰਬਰੀ ‘ਚ, 49 ਕੇਸ ਨੈਲਸਨ ਮਾਰਲਬਰੋ ‘ਚ, 30 ਕੇਸ ਵੈਰਾਰਾਪਾ ‘ਚ, 11 ਕੇਸ ਫਾਂਗਾਨੁਈ ‘ਚ ਅਤੇ 8 ਕੇਸ ਤਾਰਾਨਾਕੀ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 63 ਲੋਕ ਹਨ। ਜਿਨ੍ਹਾਂ ਵਿੱਚੋਂ 4 ਕੇਸ ਨੌਰਥ ਸ਼ੋਰ, 28 ਕੇਸ ਆਕਲੈਂਡ ਸਿਟੀ ਹਸਪਤਾਲ, 22 ਮਿਡਲਮੋਰ, 3 ਵਾਇਕਾਟੋ, 3 ਟੌਰੰਗਾ, 1 ਰੋਟੋਰੂਆ, 1 ਵੈਲਿੰਗਟਨ ਅਤੇ 1 ਟਾਇਰਾਵਿਟੀ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 62 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 32,285 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਰੈਪਿਡ ਐਂਟੀਜੇਨ ਟੈੱਸਟ ਦੀ ਗਿਣਤੀ 7.3 ਮਿਲੀਅਨ ਹੋ ਗਈ ਹੈ। ਟੈਸਟਿੰਗ ਸੈਂਟਰਾਂ ਉੱਤੇ ਵੱਧ ਦੀ ਭੀੜ ਨੂੰ ਵੇਖਦੇ ਹੋਏ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਵਿੱਚ ਲੱਛਣ ਹੋਣ ਜਾਂ ਕੇਸਾਂ ਦੇ ਨਜ਼ਦੀਕੀ ਸੰਪਰਕ ਹੋਣ ਤਾਂ ਹੀ ਟੈੱਸਟ ਕਰਵਾਉਣ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 8,147 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 24,660 ਕੇਸ ਹੋ ਚੁੱਕੇ ਹਨ।