ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ‘ਚ ਅੱਜ ਵੀ ਰਿਕਾਰਡ ਤੋੜ 2,552 ਨਵੇਂ ਕੇਸ, 100 ਕੇਸ ਹਸਪਤਾਲ ‘ਚ ਦਾਖ਼ਲ

ਵੈਲਿੰਗਟਨ, 20 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 2,552 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ, ਜੋ ਹੁਣ ਤੱਕ ਦੇ ਸਭ ਤੋਂ ਵੱਧ ਕੇਸ ਹਨ ਅਤੇ 100 ਲੋਕੀ ਹਸਪਤਾਲ ਵਿੱਚ ਦਾਖ਼ਲ ਹਨ। ਗੌਰਤਲਬ ਹੈ ਕਿ ਕੋਵਿਡ ਕੇਸਾਂ ਦੀ ਰੋਜ਼ਾਨਾ ਦੀ ਗਿਣਤੀ ਤੇ ਹਸਪਤਾਲ ‘ਚ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ ਦੋਵੇਂ ਹੀ ਅੱਜ ਦੇ ਨਵੇਂ ਰਿਕਾਰਡ ਹਨ। ਆਕਲੈਂਡ ਵਿੱਚ ਅੱਜ ਵੀ ਰਿਕਾਰਡ 1,799 ਕੇਸ ਆਏ ਹਨ, ਪਰ ਦੂਜੇ ਖੇਤਰਾਂ ਵਿੱਚ ਵੀ ਕੇਸ ਵੱਧ ਰਹੇ ਹਨ। ਜਿਨ੍ਹਾਂ ਵਿੱਚ ਵਾਇਕਾਟੋ (188), ਸਾਊਥਰਨ ਡੀਐਚਬੀ (111), ਬੇਅ ਆਫ਼ ਪਲੇਨਟੀ (86), ਨੈਲਸਨ ਮਾਰਲਬਰੋ (53) ਅਤੇ ਕੈਪੀਟਲ ਐਂਡ ਕੋਸਟ (54) ਸ਼ਾਮਿਲ ਹਨ। ਬਾਰਡਰ ਤੋਂ ਅੱਜ 17 ਨਵੇਂ ਕੇਸ ਆਏ ਹਨ, ਜਿਸ ਵਿੱਚ 4 ਕੇਸ ਹਿਸਟੋਰੀਕਲ ਹਨ।
ਅੱਜ ਦੇ ਅੰਕੜੇ ਦਰਸਾਉਂਦੇ ਹਨ ਕਿ ਓਮੀਕਰੋਨ ਦਾ ਪ੍ਰਕੋਪ ਨਵੀਆਂ ਉਚਾਈਆਂ ‘ਤੇ ਪਹੁੰਚ ਰਿਹਾ ਹੈ, ਕਿਉਂਕਿ ਦਿਲਚਸਪੀ ਦੇ ਅੰਕੜਿਆਂ ਦੀ ਸਥਿਤੀ ਆਕਲੈਂਡ ਦੇ ਕਈ ਪੱਬਾਂ ਅਤੇ ਚਰਚਾਂ ਵਿੱਚ ਪਾਜ਼ੇਟਿਵ ਕੇਸ ਵੀ ਦਰਸਾਉਂਦੀ ਹੈ, ਜਿੱਥੇ ਬਿਮਾਰੀ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 2,552 ਕੇਸਾਂ ਵਿੱਚੋਂ ਆਕਲੈਂਡ ‘ਚ 1,799 ਕੇਸ, 188 ਕੇਸ ਵਾਇਕਾਟੋ ‘ਚ, 41 ਕੇਸ ਨੌਰਥਲੈਂਡ ‘ਚ, 86 ਕੇਸ ਬੇਅ ਆਫ਼ ਪਲੇਨਟੀ ‘ਚ, 11 ਕੇਸ ਲੇਕਸ ‘ਚ, 54 ਕੇਸ ਕੈਪੀਟਲ ਐਂਡ ਕੋਸਟ ‘ਚ, 24 ਕੇਸ ਹਾਕਸ ਬੇਅ ‘ਚ, 25 ਕੇਸ ਹੱਟ ਵੈਲੀ ‘ਚ, 111 ਕੇਸ ਸਾਊਥਰਨ, 13 ਕੇਸ ਮਿਡ ਸੈਂਟਰਲ ‘ਚ, 12 ਕੇਸ ਟਾਇਰਾਵਿਟੀ ‘ਚ, 76 ਕੇਸ ਕੈਂਟਰਬਰੀ ‘ਚ, 53 ਕੇਸ ਨੈਲਸਨ ਮਾਰਲਬਰੋ ‘ਚ, 1 ਕੇਸ ਸਾਊਥ ਕੈਂਟਰਬਰੀ ‘ਚ, 14 ਕੇਸ ਵੈਰਾਰਾਪਾ ‘ਚ, 2 ਕੇਸ ਫਾਂਗਾਨੁਈ ‘ਚ ਅਤੇ 9 ਕੇਸ ਤਾਰਾਨਾਕੀ ਵਿੱਚ ਹੈ। ਜਦੋਂ ਕਿ 2 ਕੇਸ ਅਣਪਛਾਤੇ ਹਨ।
ਵਾਇਰਸ ਨਾਲ ਹਸਪਤਾਲ ਵਿੱਚ 100 ਲੋਕ ਹਨ। ਜਿਨ੍ਹਾਂ ਵਿੱਚੋਂ 10 ਕੇਸ ਨੌਰਥ ਸ਼ੋਰ, 45 ਕੇਸ ਆਕਲੈਂਡ ਸਿਟੀ ਹਸਪਤਾਲ, 30 ਮਿਡਲਮੋਰ, 11 ਵਾਇਕਾਟੋ, 1 ਟੌਰੰਗਾ, 1 ਰੋਟੋਰੂਆ, 1 ਨੌਰਥਲੈਂਡ ਅਤੇ 1 ਟਾਇਰਾਵਿਟੀ ਵਿੱਚ ਹੈ। 1 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 59 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 27,825 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਉਪਲਬਧ ਰੈਪਿਡ ਐਂਟੀਜੇਨ ਟੈੱਸਟਾਂ ਦੇ ਸਟਾਕ ਦੀ ਗਿਣਤੀ 7.5 ਮਿਲੀਅਨ ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 13,785 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 30,694 ਕੇਸ ਹੋ ਚੁੱਕੇ ਹਨ।