ਵੈਲਿੰਗਟਨ, 31 ਜਨਵਰੀ (ਕੂਕ ਪੰਜਾਬੀ ਸਮਾਚਾਰ) – ਅੱਜ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 91 ਨਵੇਂ ਕਮਿਊਨਿਟੀ ਕੇਸ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਓਮੀਕਰੋਨ ਹੁਣ ਦੇਸ਼ ਵਿੱਚ ਪ੍ਰਭਾਵਸ਼ਾਲੀ ਰੂਪ ਹੈ। ਅੱਜ ਬਾਰਡਰ ਤੋਂ 39 ਨਵੇਂ ਕੇਸ ਆਏ ਹਨ, ਜੋ ਯੂਐੱਸ, ਆਸਟਰੇਲੀਆ, ਯੂਕੇ, ਭਾਰਤ, ਪਾਕਿਸਤਾਨ, ਕੈਨੇਡਾ ਅਤੇ ਯੂਏਈ ਤੋਂ ਆਉਣ ਵਾਲੇ ਯਾਤਰੀਆਂ ਦੇ ਹਨ।
ਸਿਹਤ ਮੰਤਰਾਲਾ ਨੇ ਅੱਜ ਦੇ ਨਵੇਂ ਕਮਿਊਨਿਟੀ ਕੇਸ ਆਕਲੈਂਡ, ਨੌਰਥਲੈਂਡ, ਲੇਕਸ, ਵਾਇਕਾਟੋ, ਟਾਇਰਾਵਿਟੀ, ਬੇਅ ਆਫ਼ ਪਲੇਨਟੀ, ਹਾਕਸ ਬੇਅ ਅਤੇ ਵੈਲਿੰਗਟਨ ਵਿੱਚ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 91 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 12,005 ਹੋ ਗਈ ਹੈ। ਇਨ੍ਹਾਂ 91 ਕੇਸਾਂ ਵਿੱਚੋਂ ਆਕਲੈਂਡ ‘ਚ 65 ਕੇਸ, 3 ਕੇਸ ਲੇਕਸ ‘ਚ, 1 ਕੇਸ ਨੌਰਥਲੈਂਡ ‘ਚ, 1 ਕੇਸ ਬੇਅ ਆਫ਼ ਪਲੇਨਟੀ ‘ਚ, 17 ਕੇਸ ਵਾਇਕਾਟੋ ‘ਚ, 3 ਕੇਸ ਕੈਂਟਰਬਰੀ ‘ਚ, 2 ਕੇਸ ਹਾਕਸ ਬੇਅ ‘ਚ, 1 ਕੇਸ ਟਾਇਰਾਵਿਟੀ ‘ਚ ਅਤੇ 1 ਕੇਸ ਵੈਲਿੰਗਟਨ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 10 ਲੋਕ ਹਨ। ਜਿਨ੍ਹਾਂ ਵਿੱਚੋਂ 1 ਕੇਸ ਨੌਰਥ ਸ਼ੋਰ, 1 ਕੇਸ ਆਕਲੈਂਡ ਸਿਟੀ ਹਸਪਤਾਲ, 3 ਮਿਡਲਮੋਰ, 3 ਰੋਟੋਰੂਆ, 3 ਹਾਕਸ ਬੇਅ ਅਤੇ 1 ਵਾਇਕਾਟੋ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 54 ਸਾਲ ਹੈ।
ਮੰਤਰਾਲੇ ਨੇ ਦੱਸਿਆ ਕਿ ਕੱਲ੍ਹ 13,376 ਬੂਸਟਰ ਟੀਕੇ ਲਗਾਏ ਗਏ, ਜਿਸ ਨਾਲ ਹੁਣ ਤੱਕ ਕੁੱਲ 1,300,364 ਲਗਾਏ ਗਏ ਹਨ। ਨਾਲ ਹੀ, ਕੱਲ੍ਹ 5 ਤੋਂ 11 ਸਾਲ ਉਮਰ ਦੇ 4,208 ਟੀਕੇ ਲਗਾਏ ਗਏ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 163,491 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਲੋਕੀ ਜਲਦੀ ਤੋਂ ਜਲਦੀ ਬੂਸਟਰ ਡੋਜ਼ ਲਗਵਾਉਣ ਕਿਉਂਕਿ ਬੂਸਟਰ ਤੁਹਾਡੇ ਬਹੁਤ ਬਿਮਾਰ ਹੋਣ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਸੰਭਾਵਨਾ ਨੂੰ ਘਟਾਉਂਦੇ ਹਨ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ਦੇ ਅੱਜ 91 ਨਵੇਂ ਕੇਸ, ਓਮੀਕਰੋਨ ਹੁਣ...