ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ‘ਚ ਅੱਜ ਰਿਕਾਰਡ ਤੋੜ 6,137 ਨਵੇਂ ਕੇਸ, ਵਾਇਰਸ ਨਾਲ 1 ਦੀ ਮੌਤ, ਅੱਜ ਅੱਧੀ ਰਾਤ ਤੋਂ ਫ਼ੇਜ਼ 3 ਲਾਗੂ ਹੋਵੇਗਾ

SARS-CoV-2 Coronavirus Variant Omicron cell delta on green background 2021 2022.

ਵੈਲਿੰਗਟਨ, 24 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 6,137 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਜਦੋਂ ਕਿ ਵਾਇਰਸ ਨਾਲ ਅੱਜ 1 ਮੌਤ ਹੋਣ ਤੋਂ ਬਾਅਦ ਦੇਸ਼ ‘ਚ ਮੌਤਾਂ ਦੀ ਗਿਣਤੀ 56 ਹੋ ਗਈ ਹੈ। ਕੋਵਿਡ -19 ਨਾਲ ਸਬੰਧਿਤ ਮੌਤ ਮਿਡਲਮੋਰ ਹਸਪਤਾਲ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ ਦੀ ਹੋਈ ਹੈ। ਅੱਜ ਦੇ ਵਧੇ ਕੇਸਾਂ ਦੇ ਨੰਬਰਾਂ ਤੋਂ ਬਾਅਦ ਨਿਊਜ਼ੀਲੈਂਡ ਰਾਤ 11.59 ਵਜੇ ਓਮੀਕਰੋਨ ਰਿਸਪਾਂਸ ਦੇ ਪੜਾਅ 3 ਵਿੱਚ ਜਾਵੇਗਾ।
ਅੱਜ ਦੇ ਅੰਕੜਿਆਂ ਦਾ ਐਲਾਨ ਕੀਤੇ ਜਾਣ ਤੋਂ ਪਹਿਲਾਂ ਬੋਲਦੇ ਹੋਏ, ਕੋਵਿਡ ਰਿਸਪਾਂਸ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਕੇਸਾਂ ਦੀ ਗਿਣਤੀ ਦਾ ਮਤਲਬ ਹੈ ਕਿ ਨਿਊਜ਼ੀਲੈਂਡ ਤੇਜ਼ੀ ਨਾਲ ਓਮੀਕਰੋਨ ਰਿਸਪਾਂਸ ਦੇ ਤੀਜੇ ਪੜਾਅ ਵਿੱਚ ਜਾਵੇਗਾ। ਜਦੋਂ ਬਾਰਡਰ ਤੋਂ ਅੱਜ 8 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 6,137 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 3,526 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 2,611 ਹੈ।
ਪਹਿਲੇ ਹਿੱਸੇ ਵਿਚਲੇ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 3,526 ਹੈ, ਜੋ ਨੌਰਥਲੈਂਡ (56), ਆਕਲੈਂਡ (1,979), ਵਾਇਕਾਟੋ (314), ਬੇਅ ਆਫ਼ ਪਲੇਨਟੀ (116), ਲੇਕਸ (75), ਹਾਕਸ ਬੇਅ (30), ਮਿਡਸੈਂਟਰਲ (69), ਵਾਂਗਾਨੁਈ (13), ਤਾਰਾਨਾਕੀ (30), ਤਾਇਰਾਵਿਟੀ (26), ਵੈਰਾਰਾਪਾ (11), ਕੈਪੀਟਲ ਐਂਡ ਕੋਸਟ (120), ਹੱਟ ਵੈਲੀ (68), ਨੈਲਸਨ ਮਾਰਲਬਰੋ (112), ਕੈਂਟਰਬਰੀ (194), ਸਾਊਥ ਕੈਂਟਰਬਰੀ (3), ਸਾਊਥਰਨ (305), ਵੈਸਟ ਕੋਸਟ (4)
ਦੂਜੇ ਹਿੱਸੇ ਵਿਚਲੇ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 2,611 ਹੈ, ਜੋ ਨੌਰਥਲੈਂਡ (24), ਆਕਲੈਂਡ (1,900), ਵਾਇਕਾਟੋ (163), ਬੇਅ ਆਫ਼ ਪਲੇਨਟੀ (75), ਲੇਕਸ (16), ਹਾਕਸ ਬੇਅ (30), ਮਿਡਸੈਂਟਰਲ (8), ਵਾਂਗਾਨੁਈ (4), ਤਾਰਾਨਾਕੀ (4), ਤਾਇਰਾਵਿਟੀ (0), ਵੈਰਾਰਾਪਾ (4), ਕੈਪੀਟਲ ਐਂਡ ਕੋਸਟ (44), ਹੱਟ ਵੈਲੀ (5), ਨੈਲਸਨ ਮਾਰਲਬਰੋ (11), ਕੈਂਟਰਬਰੀ (43), ਸਾਊਥ ਕੈਂਟਰਬਰੀ (3), ਸਾਊਥਰਨ (290), ਵੈਸਟ ਕੋਸਟ (0)
ਵਾਇਰਸ ਨਾਲ ਹਸਪਤਾਲ ਵਿੱਚ 205 ਲੋਕ ਹਨ। ਜਿਨ੍ਹਾਂ ਵਿੱਚੋਂ 33 ਕੇਸ ਨੌਰਥ ਸ਼ੋਰ, 77 ਕੇਸ ਆਕਲੈਂਡ ਸਿਟੀ ਹਸਪਤਾਲ, 67 ਮਿਡਲਮੋਰ, 8 ਵਾਇਕਾਟੋ, 6 ਟੌਰੰਗਾ, 4 ਲੇਕਸ, 2 ਕੈਂਟਰਬਰੀ, 5 ਕੇਸ ਹੱਟ ਵੈਲੀ, 3 ਕੈਪੀਟਲ ਐਂਡ ਕੋਸਟ, 2 ਕੈਂਟਰਬਰੀ ਅਤੇ 1 ਟਾਇਰਾਵਿਟੀ ਵਿੱਚ ਹੈ। 2 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 52 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 33,225 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਉਪਲਬਧ ਰੈਪਿਡ ਐਂਟੀਜੇਨ ਟੈੱਸਟਾਂ ਦੇ ਸਟਾਕ ਦੀ ਗਿਣਤੀ 6.3 ਮਿਲੀਅਨ ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 27,611 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 42,469 ਕੇਸ ਹੋ ਚੁੱਕੇ ਹਨ।