ਵੈਲਿੰਗਟਨ, 1 ਫਰਵਰੀ (ਕੂਕ ਪੰਜਾਬੀ ਸਮਾਚਾਰ) – ਅੱਜ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 126 ਹੋਰ ਨਵੇਂ ਕਮਿਊਨਿਟੀ ਕੇਸ ਆਏ ਹਨ। ਅੱਜ ਬਾਰਡਰ ਤੋਂ 79 ਨਵੇਂ ਕੇਸ ਆਏ ਹਨ, ਜੋ ਨੀਦਰਲੈਂਡ, ਯੂਏਈ, ਅਮਰੀਕਾ, ਯੂ.ਕੇ., ਆਸਟਰੇਲੀਆ, ਤੁਰਕੀ, ਭਾਰਤ, ਸਾਊਦੀ ਅਰਬ, ਸਪੇਨ, ਪਾਕਿਸਤਾਨ, ਈਰਾਨ, ਆਇਰਲੈਂਡ, ਮਿਸਰ, ਫਰਾਂਸ, ਲੇਬਨਾਨ, ਸਰਬੀਆ, ਸਿੰਗਾਪੁਰ ਅਤੇ ਫਿਜ਼ੀ ਤੋਂ ਨਿਊਜ਼ੀਲੈਂਡ ਪਹੁੰਚੇ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 126 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 12,131 ਹੋ ਗਈ ਹੈ। ਇਨ੍ਹਾਂ 126 ਕੇਸਾਂ ਵਿੱਚੋਂ ਆਕਲੈਂਡ ‘ਚ 84 ਕੇਸ, 1 ਕੇਸ ਲੇਕਸ ‘ਚ, 5 ਕੇਸ ਨੌਰਥਲੈਂਡ ‘ਚ, 8 ਕੇਸ ਬੇਅ ਆਫ਼ ਪਲੇਨਟੀ ‘ਚ, 20 ਕੇਸ ਵਾਇਕਾਟੋ ‘ਚ, 1 ਕੇਸ ਕੈਂਟਰਬਰੀ ‘ਚ, 2 ਕੇਸ ਹਾਕਸ ਬੇਅ ‘ਚ, 2 ਕੇਸ ਟਾਇਰਾਵਿਟੀ ‘ਚ, 1 ਕੇਸ ਤਾਰਾਨਾਕੀ ‘ਚ, 1 ਕੇਸ ਨੈਲਸਨ ਮਾਰਲਬਰੋ ‘ਚ ਅਤੇ 1 ਕੇਸ ਵੈਲਿੰਗਟਨ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 8 ਲੋਕ ਹਨ। ਜਿਨ੍ਹਾਂ ਵਿੱਚੋਂ 1 ਕੇਸ ਨੌਰਥ ਸ਼ੋਰ, 1 ਕੇਸ ਆਕਲੈਂਡ ਸਿਟੀ ਹਸਪਤਾਲ, 5 ਮਿਡਲਮੋਰ ਅਤੇ 1 ਵਾਇਕਾਟੋ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 55 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 18,110 ਟੈੱਸਟ ਕੀਤੇ ਗਏ, ਜਿਨ੍ਹਾਂ ਵਿੱਚ ਆਕਲੈਂਡ ਦੇ 8,812 ਟੈੱਸਟ ਸ਼ਾਮਲ ਹਨ। ਮੰਤਰਾਲੇ ਨੇ ਦੱਸਿਆ ਕਿ ਕੱਲ੍ਹ 22,508 ਬੂਸਟਰ ਟੀਕੇ ਲਗਾਏ ਗਏ, ਜਿਸ ਨਾਲ ਹੁਣ ਤੱਕ ਕੁੱਲ 1,324,160 ਲਗਾਏ ਗਏ ਹਨ। ਨਾਲ ਹੀ, ਕੱਲ੍ਹ 5 ਤੋਂ 11 ਸਾਲ ਉਮਰ ਦੇ 5,826 ਟੀਕੇ ਲਗਾਏ ਗਏ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 169,316 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਲੋਕੀ ਜਲਦੀ ਤੋਂ ਜਲਦੀ ਬੂਸਟਰ ਡੋਜ਼ ਲਗਵਾਉਣ ਕਿਉਂਕਿ ਬੂਸਟਰ ਤੁਹਾਡੇ ਬਹੁਤ ਬਿਮਾਰ ਹੋਣ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਸੰਭਾਵਨਾ ਨੂੰ ਘਟਾਉਂਦੇ ਹਨ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ਦੇ ਅੱਜ 126 ਨਵੇਂ ਕੇਸ