ਵੈਲਿੰਗਟਨ, 4 ਫਰਵਰੀ (ਕੂਕ ਪੰਜਾਬੀ ਸਮਾਚਾਰ) – ਅੱਜ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 209 ਹੋਰ ਨਵੇਂ ਕਮਿਊਨਿਟੀ ਕੇਸ ਆਏ ਹਨ। ਅੱਜ ਬਾਰਡਰ ਤੋਂ 64 ਨਵੇਂ ਕੇਸ ਆਏ ਹਨ। ਅੱਜ ਤੋਂ ਕੱਪੜੇ ਵਾਲੇ ਮਾਸਕ ਦੀ ਥਾਂ ਹੁਣ ਮੈਡੀਕਲ ਸਰਜੀਕਲ ਮਾਸਕ ਜਾਂ ਤਿੰਨ ਤੈਹਾਂ ਵਾਲਾ ਮਾਸਕ ਜਾਂ ਅਜਿਹੀਆਂ ਸ਼ਰਤਾਂ ਨਾਲ ਬਣਿਆ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 209 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 12,630 ਹੋ ਗਈ ਹੈ। ਇਨ੍ਹਾਂ 209 ਕੇਸਾਂ ਵਿੱਚੋਂ ਆਕਲੈਂਡ ‘ਚ 99 ਕੇਸ, 15 ਕੇਸ ਲੇਕਸ ‘ਚ, 21 ਕੇਸ ਨੌਰਥਲੈਂਡ ‘ਚ, 15 ਕੇਸ ਬੇਅ ਆਫ਼ ਪਲੇਨਟੀ ‘ਚ, 51 ਕੇਸ ਵਾਇਕਾਟੋ ‘ਚ, 3 ਕੇਸ ਹਾਕਸ ਬੇਅ ‘ਚ, 4 ਕੇਸ ਟਾਇਰਾਵਿਟੀ ‘ਚ ਅਤੇ 1 ਕੇਸ ਮਿਡਸੈਂਟਰਲ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 9 ਲੋਕ ਹਨ। ਜਿਨ੍ਹਾਂ ਵਿੱਚੋਂ 2 ਕੇਸ ਨੌਰਥ ਸ਼ੋਰ, 2 ਕੇਸ ਆਕਲੈਂਡ ਸਿਟੀ ਹਸਪਤਾਲ, 1 ਮਿਡਲਮੋਰ, 2 ਰੋਟੋਰੂਆ, 1 ਹਾਕਸ ਬੇਅ ਅਤੇ 1 ਕ੍ਰਾਈਸਟਚਰਚ ਵਿੱਚ ਹੈ। 1 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 52 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 20,525 ਟੈੱਸਟ ਕੀਤੇ ਗਏ, ਜਿਨ੍ਹਾਂ ਵਿੱਚ ਆਕਲੈਂਡ ਦੇ 10,383 ਟੈੱਸਟ ਸ਼ਾਮਲ ਹਨ।
ਵਾਏਟਾਂਗੀ ਵੀਕਐਂਡ ਰਿਮਾਈਂਡਰ
ਸਿਹਤ ਮੰਤਰਾਲੇ ਨੇ ਕਿਹਾ ਕਿ ਅਸੀਂ ਤੁਹਾਨੂੰ ਯਾਦ ਦਿਵਾ ਰਹੇ ਹਾਂ ਕਿ ਜੇਕਰ ਤੁਸੀਂ ਇਸ ਵਾਏਟਾਂਗੀ ਵੀਕਐਂਡ ‘ਤੇ ਆਪਣੇ ਸ਼ਹਿਰ ਤੋਂ ਦੂਰ ਜਾ ਰਹੇ ਹੋ, ਤਾਂ ਜੇ ਤੁਸੀਂ ਕਿਸੇ ਨਜ਼ਦੀਕੀ ਸੰਪਰਕ ਵਜੋਂ ਪਛਾਣੇ ਜਾਂਦੇ ਹੋ, ਜਾਂ ਤੁਹਾਨੂੰ ਕੋਵਿਡ -19 ਦੇ ਲੱਛਣ ਹੋਣ, ਜਾਂ ਇਹ ਪਤਾ ਲਗਾਉਣ ਦੀ ਸਥਿਤੀ ਵਿੱਚ ਤੁਹਾਡੇ ਕੋਲ ਯੋਜਨਾਵਾਂ ਹੋਣੀਆਂ ਚਾਹੀਦੀਆਂ ਹਨ ਕਿ ਤੁਹਾਡੇ ਕੋਲ ਕੋਈ ਕੋਵਿਡ -19 ਦੇ ਲੱਛਣਾਂ ਵਾਲਾ ਤਾਂ ਨਹੀਂ ਹੈ। ਤੁਸੀਂ ਜਿੱਥੇ ਵੀ ਨਜ਼ਦੀਕੀ ਸੰਪਰਕ ਜਾਂ ਤੁਹਾਡਾ ਟੈੱਸਟ ਪਾਜ਼ੇਟਿਵ ਹੋ ਜਾਵੇ, ਤਾਂ ਤੁਹਾਨੂੰ ਸੈਲਫ਼-ਆਈਸੋਲੇਸ਼ਨ ਕਰਨ ਦੀ ਜ਼ਰੂਰਤ ਹੈ, ਇਸ ਲਈ ਵਾਧੂ ਰਿਹਾਇਸ਼ ਲਈ ਭੁਗਤਾਨ ਕਰਨ ਅਤੇ ਤੁਹਾਡੀ ਯਾਤਰਾ ਯੋਜਨਾਵਾਂ ਨੂੰ ਬਦਲਣ ਵਿੱਚ ਵਾਧੂ ਖ਼ਰਚੇ ਸ਼ਾਮਲ ਹੋ ਸਕਦੇ ਹਨ। ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ਦੇ ਅੱਜ 209 ਨਵੇਂ ਕੇਸ, ਵਾਏਟਾਂਗੀ ਵੀਕਐਂਡ...