ਵੈਲਿੰਗਟਨ, 9 ਫਰਵਰੀ (ਕੂਕ ਪੰਜਾਬੀ ਸਮਾਚਾਰ) – ਅੱਜ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 204 ਹੋਰ ਨਵੇਂ ਕਮਿਊਨਿਟੀ ਕੇਸ ਆਏ ਹਨ। ਅੱਜ ਬਾਰਡਰ ਤੋਂ 46 ਨਵੇਂ ਕੇਸ ਹੋਰ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 204 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 13,671 ਹੋ ਗਈ ਹੈ। ਇਨ੍ਹਾਂ 204 ਕੇਸਾਂ ਵਿੱਚੋਂ ਆਕਲੈਂਡ ‘ਚ 135 ਕੇਸ, 35 ਕੇਸ ਵਾਇਕਾਟੋ ‘ਚ, 8 ਕੇਸ ਨੌਰਥਲੈਂਡ ‘ਚ, 11 ਕੇਸ ਬੇਅ ਆਫ਼ ਪਲੇਨਟੀ ‘ਚ, 8 ਕੇਸ ਹਾਕਸ ਬੇਅ ‘ਚ, 2 ਕੇਸ ਲੇਕਸ ‘ਚ, 2 ਕੇਸ ਮਿਡ ਸੈਂਟਰਲ ‘ਚ, 2 ਕੇਸ ਵੈਲਿੰਗਟਨ ‘ਚ, 1 ਕੇਸ ਤਾਰਾਨਾਕੀ ‘ਚ, 3 ਕੇਸ ਹੱਟ ਵੈਲੀ ‘ਚ, 3 ਕੇਸ ਕੈਨਟਰਬਰੀ ‘ਚ ਅਤੇ 1 ਕੇਸ ਨੈਲਸਨ ਮਾਰਲਬਰੋ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 16 ਲੋਕ ਹਨ। ਜਿਨ੍ਹਾਂ ਵਿੱਚੋਂ 4 ਕੇਸ ਨੌਰਥ ਸ਼ੋਰ, 2 ਕੇਸ ਆਕਲੈਂਡ ਸਿਟੀ ਹਸਪਤਾਲ, 7 ਮਿਡਲਮੋਰ, 1 ਬੇਅ ਆਫ਼ ਪਲੇਨਟੀ, 2 ਰੋਟੋਰੂਆ ਅਤੇ 1 ਕ੍ਰਾਈਸਟਚਰਚ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 59 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 15,972 ਟੈੱਸਟ ਕੀਤੇ ਗਏ, ਜਿਨ੍ਹਾਂ ਵਿੱਚ ਆਕਲੈਂਡ ਦੇ 6,962 ਟੈੱਸਟ ਸ਼ਾਮਲ ਹਨ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ਦੇ ਅੱਜ 204 ਨਵੇਂ ਕੇਸ ਸਾਹਮਣੇ ਆਏ