ਕੋਵਿਡ -19 ਓਮੀਕਰੋਨ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 15,161 ਨਵੇਂ ਕੇਸ ਆਏ, 1 ਹੋਰ ਮੌਤ

ਵੈਲਿੰਗਟਨ, 6 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 15,161 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਨਾਲ 1 ਹੋਰ ਵਿਅਕਤੀ ਦੀ ਮੌਤ ਆਕਲੈਂਡ ਸਿਟੀ ਹਸਪਤਾਲ ਵਿੱਚ ਹੋਈ ਹੈ। ਕੋਵਿਡ ਨਾਲ ਦੇਸ਼ ਵਿੱਚ ਹੁਣ ਤੱਕ 69 ਮੌਤਾਂ ਹੋ ਗਈਆਂ ਹਨ। ਜਦੋਂ ਕਿ ਅੱਜ ਬਾਰਡਰ ਤੋਂ 4 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 15,161 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 547 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 14,618 ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (382), ਆਕਲੈਂਡ (7,226), ਵਾਇਕਾਟੋ (1,334), ਬੇਅ ਆਫ਼ ਪਲੇਨਟੀ (937), ਲੇਕਸ (434), ਹਾਕਸ ਬੇਅ (336), ਮਿਡਸੈਂਟਰਲ (378), ਵਾਂਗਾਨੁਈ (59), ਤਾਰਾਨਾਕੀ (239), ਤਾਇਰਾਵਿਟੀ (166), ਵੈਰਾਰਾਪਾ (85), ਕੈਪੀਟਲ ਐਂਡ ਕੋਸਟ (1,161), ਹੱਟ ਵੈਲੀ (648), ਨੈਲਸਨ ਮਾਰਲਬਰੋ (233), ਕੈਂਟਰਬਰੀ (1,019), ਸਾਊਥ ਕੈਂਟਰਬਰੀ (52), ਸਾਊਥਰਨ (444), ਵੈਸਟ ਕੋਸਟ (17), ਪਤਾ ਨਹੀਂ (11)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 618 ਲੋਕ ਹਨ। ਜਿਨ੍ਹਾਂ ਵਿੱਚੋਂ 10 ਕੇਸ ਨੌਰਥਲੈਂਡ, 117 ਕੇਸ ਨੌਰਥ ਸ਼ੋਰ, 167 ਕੇਸ ਆਕਲੈਂਡ ਸਿਟੀ ਹਸਪਤਾਲ, 184 ਮਿਡਲਮੋਰ, 8 ਕੇਸ ਰੋਟੋਰੂਆ, 16 ਬੇਅ ਆਫ਼ ਪਲੇਨਟੀ, 49 ਕੇਸ ਵਾਇਕਾਟੋ, 6 ਕੇਸ ਹਾਕਸ ਬੇਅ, 13 ਕੇਸ ਕੈਂਟਰਬਰੀ, 4 ਕੇਸ ਸਾਊਥਰਨ, 2 ਕੇਸ ਹੱਟ ਵੈਲੀ, 20 ਕੇਸ ਕੈਪੀਟਲ ਐਂਡ ਕੋਸਟ, 2 ਕੇਸ ਤਾਇਰਾਵਿਟੀ, 10 ਕੇਸ ਮਿਡ ਸੈਂਟਰਲ, 2 ਕੇਸ ਨੈਲਸਨ ਮਾਰਲਬਰੋ, 4 ਕੇਸ ਤਾਰਾਨਾਕੀ ਅਤੇ 1 ਕੇਸ ਵੈਰਾਰਾਪਾ ਵਿੱਚ ਹੈ। 10 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 55 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ ਕੁੱਲ (PCR) 14,049 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 179,417 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 222,011 ਕੇਸ ਹੋ ਚੁੱਕੇ ਹਨ। ਨਿਊਜ਼ੀਲੈਂਡ ਵਿੱਚ ਉਪਲਬਧ ਰੈਪਿਡ ਐਂਟੀਜੇਨ ਟੈੱਸਟਾਂ ਦੇ ਸਟਾਕ ਦੀ ਗਿਣਤੀ 8.8 ਮਿਲੀਅਨ ਹੋ ਗਈ ਹੈ।