ਵੈਲਿੰਗਟਨ, 9 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 22,454 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ 4 ਵਿਅਕਤੀਆਂ ਦੀ ਮੌਤ ਹੋਈ ਹੈ, ਇਨ੍ਹਾਂ ਚਾਰ ਮੌਤਾਂ ਵਿੱਚੋਂ 2 ਲੇਕਸ ਡਿਸਟ੍ਰਿਕਟ ‘ਚ, 1 ਤਾਇਰਾਵਿਟੀ ‘ਚ ਅਤੇ 1 ਕਾਉਂਟੀਜ਼ ਮੈਨੂਕਾਓ ਵਿੱਚ ਹੋਈ। ਜਦੋਂ ਕਿ ਦੇਸ਼ ਵਿੱਚ ਬਾਡਰ ਤੋਂ 12 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਕਿ 11 ਮਾਰਚ ਦਿਨ ਸ਼ੁੱਕਰਵਾਰ ਅੱਧੀ ਰਾਤ 11.59 ਵਜੇ ਤੋਂ ਕੋਵਿਡ -19 ਮਾਮਲਿਆਂ ਅਤੇ ਉਨ੍ਹਾਂ ਦੇ ਘਰੇਲੂ ਸੰਪਰਕਾਂ ਲਈ ਆਈਸੋਲੇਸ਼ਨ ਦੀ ਮਿਆਦ 10 ਦਿਨ ਤੋਂ ਘਟਾ ਕੇ 7 ਦਿਨ ਕਰ ਦਿੱਤੀ ਜਾਵੇਗੀ ਅਤੇ ਕੋਵਿਡ -19 ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਜ਼ ਨੇ ਵੀ ਐਲਾਨ ਕੀਤੀ ਹੈ ਕਿ ਨੋਵਾਵੈਕਸ ਟੀਕਾ ਕੱਲ੍ਹ ਤੋਂ ਨਿਊਜ਼ੀਲੈਂਡ ਵਾਸੀਆਂ ਲਈ ਬੁੱਕ ਕਰਨ ਲਈ ਉਪਲਬਧ ਹੋਣਗੇ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 22,454 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 558 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 21,896 ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (716), ਆਕਲੈਂਡ (8,529), ਵਾਇਕਾਟੋ (2,109), ਬੇਅ ਆਫ਼ ਪਲੇਨਟੀ (1,427), ਲੇਕਸ (633), ਹਾਕਸ ਬੇਅ (707), ਮਿਡਸੈਂਟਰਲ (655), ਵਾਂਗਾਨੁਈ (202), ਤਾਰਾਨਾਕੀ (536), ਤਾਇਰਾਵਿਟੀ (373), ਵੈਰਾਰਾਪਾ (166), ਕੈਪੀਟਲ ਐਂਡ ਕੋਸਟ (1,879), ਹੱਟ ਵੈਲੀ (1,062), ਨੈਲਸਨ ਮਾਰਲਬਰੋ (452), ਕੈਂਟਰਬਰੀ (2,024), ਸਾਊਥ ਕੈਂਟਰਬਰੀ (120), ਸਾਊਥਰਨ (835), ਵੈਸਟ ਕੋਸਟ (20), ਪਤਾ ਨਹੀਂ (9)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 742 ਲੋਕ ਹਨ। ਜਿਨ੍ਹਾਂ ਵਿੱਚੋਂ 507 ਆਕਲੈਂਡ ਖੇਤਰ ‘ਚ, 67 ਕੇਸ ਵਾਇਕਾਟੋ, 26 ਬੇਅ ਆਫ਼ ਪਲੇਨਟੀ, 7 ਕੇਸ ਰੋਟੋਰੂਆ, 3 ਤਾਇਰਾਵਿਟੀ, 17 ਕੇਸ ਹਾਕਸ ਬੇਅ, 5 ਕੇਸ ਤਾਰਾਨਾਕੀ, 18 ਕੇਸ ਮਿਡ ਸੈਂਟਰਲ, 2 ਕੇਸ ਵਾਂਗਾਨੁਈ, 8 ਕੇਸ ਵੈਰਾਰਾਪਾ, 12 ਕੇਸ ਹੱਟ ਵੈਲੀ, 38 ਕੇਸ ਕੈਪੀਟਲ ਐਂਡ ਕੋਸਟ, 3 ਕੇਸ ਨੈਲਸਨ ਮਾਰਲਬਰੋ, 18 ਕੇਸ ਕੈਂਟਰਬਰੀ, 9 ਕੇਸ ਸਾਊਥਰਨ ਅਤੇ 2 ਕੇਸ ਤਿਮਾਰੂ ਵਿੱਚ ਹੈ। 19 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 57 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 4,719 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 202,141 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 285,906 ਕੇਸ ਹੋ ਚੁੱਕੇ ਹਨ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 22,454 ਨਵੇਂ ਕੇਸ ਆਏ...