ਕੋਵਿਡ -19 ਓਮੀਕਰੋਨ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 14,494 ਨਵੇਂ ਕੇਸ ਆਏ ਅਤੇ ਕੋਵਿਡ ਨਾਲ 8 ਹੋਰ ਮਰੀਜ਼ਾਂ ਦੀ ਮੌਤ

ਵੈਲਿੰਗਟਨ, 13 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 14,494 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਵੀ ਕੋਵਿਡ ਨਾਲ 8 ਮਰੀਜ਼ਾਂ ਦੀ ਮੌਤ ਦੀ ਖ਼ਬਰ ਆਈ ਹੈ। ਇਨ੍ਹਾਂ ਹੋਰ 8 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 113 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਦਾ ਕਹਿਣਾ ਹੈ 2020 ਵਿੱਚ ਦੇਸ਼ ‘ਚ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਰੋਜ਼ਾਨਾ ਕੋਵਿਡ ਸਬੰਧਿਤ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਦਾ ਦਿਨ ਹੈ। ਇਨ੍ਹਾਂ ਮੌਤਾਂ ਵਿੱਚੋਂ 6 ਆਕਲੈਂਡ ‘ਚ, 1 ਵਾਇਕਾਟੋ ‘ਚ ਅਤੇ 1 ਲੇਕਸ ਵਿੱਚ ਹੋਈ ਹੈ। ਮਰਨ ਵਾਲਿਆਂ ਵਿੱਚ ਤਿੰਨ ਵਿਅਕਤੀ 60 ਸਾਲਾਂ ਦੇ, ਇੱਕ ਵਿਅਕਤੀ 70 ਸਾਲਾਂ ਦਾ, ਇੱਕ ਵਿਅਕਤੀ 80 ਸਾਲਾਂ ਦਾ ਅਤੇ ਤਿੰਨ ਵਿਅਕਤੀ 90 ਸਾਲਾਂ ਦੇ ਹਨ। ਇਨ੍ਹਾਂ ਵਿੱਚ 2 ਮਰਦ ਅਤੇ 6 ਔਰਤਾਂ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 14,494 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 447 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 14,047 ਹੈ। ਅੱਜ ਬਾਰਡਰ ਤੋਂ 22 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (440), ਆਕਲੈਂਡ (4,509), ਵਾਇਕਾਟੋ (1,420), ਬੇਅ ਆਫ਼ ਪਲੇਨਟੀ (931), ਲੇਕਸ (394), ਹਾਕਸ ਬੇਅ (597), ਮਿਡਸੈਂਟਰਲ (472), ਵਾਂਗਾਨੁਈ (137), ਤਾਰਾਨਾਕੀ (355), ਤਾਇਰਾਵਿਟੀ (289), ਵੈਰਾਰਾਪਾ (105), ਕੈਪੀਟਲ ਐਂਡ ਕੋਸਟ (1,141), ਹੱਟ ਵੈਲੀ (845), ਨੈਲਸਨ ਮਾਰਲਬਰੋ (376), ਕੈਂਟਰਬਰੀ (703), ਸਾਊਥ ਕੈਂਟਰਬਰੀ (93), ਸਾਊਥਰਨ (703), ਵੈਸਟ ਕੋਸਟ (18), ਪਤਾ ਨਹੀਂ (5)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 896 ਲੋਕ ਹਨ। ਜਿਨ੍ਹਾਂ ਵਿੱਚੋਂ 19 ਕੇਸ ਨੌਰਥਲੈਂਡ, 174 ਨੌਰਥ ਸ਼ੋਰ, 214 ਮਿਡਲਮੋਰ, 207 ਆਕਲੈਂਡ ਸਿਟੀ, 78 ਕੇਸ ਵਾਇਕਾਟੋ, 34 ਬੇਅ ਆਫ਼ ਪਲੇਨਟੀ, 11 ਕੇਸ ਲੇਕਸ, 3 ਤਾਇਰਾਵਿਟੀ, 24 ਕੇਸ ਹਾਕਸ ਬੇਅ, 8 ਕੇਸ ਤਾਰਾਨਾਕੀ, 19 ਕੇਸ ਮਿਡ ਸੈਂਟਰਲ, 0 ਕੇਸ ਵਾਂਗਾਨੁਈ, 7 ਵੈਰਾਰਾਪਾ, 16 ਕੇਸ ਹੱਟ ਵੈਲੀ, 36 ਕੇਸ ਕੈਪੀਟਲ ਐਂਡ ਕੋਸਟ, 5 ਕੇਸ ਨੈਲਸਨ ਮਾਰਲਬਰੋ, 26 ਕੇਸ ਕੈਂਟਰਬਰੀ ਅਤੇ 15 ਕੇਸ ਸਾਊਥਰਨ ਵਿੱਚ ਹੈ। 18 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 57 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 3,186 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 197,251 ਸਰਗਰਮ ਕਮਿਊਨਿਟੀ ਕੇਸ ਹਨ (ਪਿਛਲੇ 10 ਦਿਨਾਂ ਵਿੱਚ ਪਛਾਣੇ ਗਏ ਮਾਮਲੇ ਅਤੇ ਅਜੇ ਤੱਕ ਬਰਾਮਦ ਦੇ ਤੌਰ ‘ਤੇ ਵਰਗੀਕ੍ਰਿਤ ਨਹੀਂ ਕੀਤੇ ਗਏ ਹਨ)। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 361,108 ਕੇਸ ਹੋ ਚੁੱਕੇ ਹਨ।