ਵੈਲਿੰਗਟਨ, 3 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 23,183 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਵਾਇਰਸ ਨਾਲ 503 ਮਰੀਜ਼ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਹਨ। ਜਦੋਂ ਕਿ ਅੱਜ ਬਾਰਡਰ ਤੋਂ 11 ਨਵੇਂ ਕੇਸ ਆਏ ਹਨ।
ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਨੇ ਕਿਹਾ ਕਿ ਇਨ੍ਹਾਂ 23,183 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 3,378 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 19,805 ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (520), ਆਕਲੈਂਡ (13,237), ਵਾਇਕਾਟੋ (1,870), ਬੇਅ ਆਫ਼ ਪਲੇਨਟੀ (1,332), ਲੇਕਸ (537), ਹਾਕਸ ਬੇਅ (315), ਮਿਡਸੈਂਟਰਲ (381), ਵਾਂਗਾਨੁਈ (79), ਤਾਰਾਨਾਕੀ (289), ਤਾਇਰਾਵਿਟੀ (134), ਵੈਰਾਰਾਪਾ (94), ਕੈਪੀਟਲ ਐਂਡ ਕੋਸਟ (1,487), ਹੱਟ ਵੈਲੀ (642), ਨੈਲਸਨ ਮਾਰਲਬਰੋ (271), ਕੈਂਟਰਬਰੀ (1,294), ਸਾਊਥ ਕੈਂਟਰਬਰੀ (53), ਸਾਊਥਰਨ (615), ਵੈਸਟ ਕੋਸਟ (16), ਪਤਾ ਨਹੀਂ (17)
ਵਾਇਰਸ ਨਾਲ ਹਸਪਤਾਲ ਵਿੱਚ 503 ਲੋਕ ਹਨ। ਜਿਨ੍ਹਾਂ ਵਿੱਚੋਂ 8 ਕੇਸ ਨੌਰਥਲੈਂਡ, 91 ਕੇਸ ਨੌਰਥ ਸ਼ੋਰ, 147 ਕੇਸ ਆਕਲੈਂਡ ਸਿਟੀ ਹਸਪਤਾਲ, 159 ਮਿਡਲਮੋਰ, 3 ਕੇਸ ਰੋਟੋਰੂਆ, 11 ਬੇਅ ਆਫ਼ ਪਲੇਨਟੀ, 39 ਕੇਸ ਵਾਇਕਾਟੋ, 1 ਕੇਸ ਹਾਕਸ ਬੇਅ, 8 ਕੇਸ ਕੈਂਟਰਬਰੀ, 2 ਕੇਸ ਸਾਊਥਰਨ, 3 ਕੇਸ ਹੱਟ ਵੈਲੀ, 12 ਕੇਸ ਕੈਪੀਟਲ ਐਂਡ ਕੋਸਟ, 3 ਕੇਸ ਤਾਇਰਾਵਿਟੀ, 8 ਕੇਸ ਮਿਡ ਸੈਂਟਰਲ, 5 ਕੇਸ ਨੈਲਸਨ ਮਾਰਲਬਰੋ ਅਤੇ 3 ਕੇਸ ਤਾਰਾਨਾਕੀ ਵਿੱਚ ਹੈ। 7 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 53 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ ਕੁੱਲ (PCR) 20,086 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 146,527 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 165,440 ਕੇਸ ਹੋ ਚੁੱਕੇ ਹਨ।
Home Page ਕੋਵਿਡ -19 ਓਮੀਕਰੋਨ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਰਿਕਾਰਡ 23,183 ਨਵੇਂ ਕੇਸ...