ਕੋਵਿਡ -19 ਓਮੀਕਰੋਨ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਰਿਕਾਰਡ 22,535 ਨਵੇਂ ਕੇਸ ਆਏ, 5 ਲੋਕ ਦੀ ਮੌਤ

ਵੈਲਿੰਗਟਨ, 4 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 22,535 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ ਅਤੇ 5 ਲੋਕਾਂ ਦੀ ਮੌਤ ਹੋਈ ਹੈ। ਕੋਵਿਡ ਨਾਲ ਦੇਸ਼ ਭਰ ‘ਚ ਹੋਈਆਂ ਮੌਤਾਂ ਦਾ ਵੇਰਵਾ ਇਸ ਤਰ੍ਹਾਂ ਹੈ, 1 ਮੌਤ ਟੌਰੰਗਾ, 1 ਮੌਤ ਵਾਇਕਾਟੋ, 1 ਮੌਤ ਡੁਨੇਡਿਨ ਅਤੇ 2 ਮਰੀਜ਼ਾਂ ਦੀ ਮੌਤ ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿੱਚ ਹੋਈ ਹੈ। ਜਿਸ ਨਾਲ ਕੋਵਿਡ ਨਾਲ ਦੇਸ਼ ਵਿੱਚ ਹੁਣ ਤੱਕ 67 ਮੌਤਾਂ ਹੋ ਗਈਆਂ ਹਨ।
ਹੁਣ ਦੇਸ਼ ਵਿੱਚ 152,358 ਐਕਟਿਵ ਕੇਸ ਹੋ ਗਏ ਹਨ, ਜਿਸ ਨਾਲ ਨਿਊਜ਼ੀਲੈਂਡ ਦੀ ਅਬਾਦੀ ਦੇ 3 ਫ਼ੀਸਦੀ ਹਿੱਸੇ ਵਿੱਚੇ ਇਸ ਸਮੇਂ ਐਕਟਿਵ ਕੇਸ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਵਾਇਰਸ ਨਾਲ 562 ਮਰੀਜ਼ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਹਨ। ਜਦੋਂ ਕਿ ਅੱਜ ਬਾਰਡਰ ਤੋਂ 11 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 22,535 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 3,748 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 18,779 ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (515), ਆਕਲੈਂਡ (13,252), ਵਾਇਕਾਟੋ (1,674, ਬੇਅ ਆਫ਼ ਪਲੇਨਟੀ (1,248), ਲੇਕਸ (464), ਹਾਕਸ ਬੇਅ (325), ਮਿਡਸੈਂਟਰਲ (364), ਵਾਂਗਾਨੁਈ (79), ਤਾਰਾਨਾਕੀ (257), ਤਾਇਰਾਵਿਟੀ (155), ਵੈਰਾਰਾਪਾ (69), ਕੈਪੀਟਲ ਐਂਡ ਕੋਸਟ (1,356), ਹੱਟ ਵੈਲੀ (577), ਨੈਲਸਨ ਮਾਰਲਬਰੋ (304), ਕੈਂਟਰਬਰੀ (1,163), ਸਾਊਥ ਕੈਂਟਰਬਰੀ (63), ਸਾਊਥਰਨ (632), ਵੈਸਟ ਕੋਸਟ (16), ਪਤਾ ਨਹੀਂ (14)
ਵਾਇਰਸ ਨਾਲ ਹਸਪਤਾਲ ਵਿੱਚ 562 ਲੋਕ ਹਨ। ਜਿਨ੍ਹਾਂ ਵਿੱਚੋਂ 6 ਕੇਸ ਨੌਰਥਲੈਂਡ, 93 ਕੇਸ ਨੌਰਥ ਸ਼ੋਰ, 148 ਕੇਸ ਆਕਲੈਂਡ ਸਿਟੀ ਹਸਪਤਾਲ, 186 ਮਿਡਲਮੋਰ, 6 ਕੇਸ ਰੋਟੋਰੂਆ, 15 ਬੇਅ ਆਫ਼ ਪਲੇਨਟੀ, 49 ਕੇਸ ਵਾਇਕਾਟੋ, 3 ਕੇਸ ਹਾਕਸ ਬੇਅ, 8 ਕੇਸ ਕੈਂਟਰਬਰੀ, 5 ਕੇਸ ਸਾਊਥਰਨ, 5 ਕੇਸ ਹੱਟ ਵੈਲੀ, 17 ਕੇਸ ਕੈਪੀਟਲ ਐਂਡ ਕੋਸਟ, 3 ਕੇਸ ਤਾਇਰਾਵਿਟੀ, 9 ਕੇਸ ਮਿਡ ਸੈਂਟਰਲ, 3 ਕੇਸ ਨੈਲਸਨ ਮਾਰਲਬਰੋ, 3 ਕੇਸ ਤਾਰਾਨਾਕੀ ਅਤੇ 1 ਕੇਸ ਵਾਂਗਾਨੁਈ ਵਿੱਚ ਹੈ। 11 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 53 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ ਕੁੱਲ (PCR) 19,544 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 152,358 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 187,964 ਕੇਸ ਹੋ ਚੁੱਕੇ ਹਨ। ਨਿਊਜ਼ੀਲੈਂਡ ਵਿੱਚ ਉਪਲਬਧ ਰੈਪਿਡ ਐਂਟੀ ਜੈਨ ਟੈੱਸਟਾਂ ਦੇ ਸਟਾਕ ਦੀ ਗਿਣਤੀ 8.8 ਮਿਲੀਅਨ ਹੋ ਗਈ ਹੈ।