ਕੋਵਿਡ -19 ਓਮੀਕਰੋਨ ਆਊਟਬ੍ਰੇਕ: ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਸ਼ੁੱਕਰਵਾਰ ਤੋਂ ਕੀਵੀ ਘਰ ਆ ਸਕਦੇ ਹਨ, ਪੂਰੇ ਟੀਕੇ ਲੱਗੇ ਯਾਤਰੀਆਂ ਲਈ ਸੈਲਫ਼-ਆਈਸੋਲੇਸ਼ਨ ਦੀ ਲੋੜ ਨਹੀਂ

ਵੈਲਿੰਗਟਨ, 28 ਫਰਵਰੀ (ਕੂਕ ਪੰਜਾਬੀ ਸਮਾਚਾਰ) – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਟੀਕਾਕਰਣ, ਕੋਵਿਡ-ਮੁਕਤ ਯਾਤਰੀ 3 ਮਾਰਚ ਦਿਨ ਵੀਰਵਾਰ ਤੋਂ ਨਿਊਜ਼ੀਲੈਂਡ ਵਿੱਚ ਦਾਖ਼ਲ ਹੋ ਸਕਦੇ ਹਨ, ਉਨ੍ਹਾਂ ਨੂੰ ਸੈਲਫ਼-ਆਈਸੋਲੇਸ਼ਨ ਹੋਣ ਦੀ ਲੋੜ ਨਹੀਂ ਹੋਵੇਗੀ ਅਤੇ ਜਦੋਂ 4 ਮਾਰਚ ਦਿਨ ਸ਼ੁੱਕਰਵਾਰ ਤੋਂ ਦੁਨੀਆ ਭਰ ‘ਚੋਂ ਕਿਧਰੋਂ ਵੀ ਕੀਵੀ ਘਰ ਆ ਸਕਦੇ ਹਨ। ਸਰਕਾਰ ਨੇ ਬਾਰਡਰ ਨੂੰ ਮੁੜ ਖੋਲ੍ਹਣ ਲਈ ਆਪਣੀ ਸਮਾਂ-ਸੀਮਾ ਅੱਗੇ ਲਿਆਂਦੀ ਹੈ ਅਤੇ ਪਹੁੰਚਣ ‘ਤੇ ਸੈਲਫ਼-ਆਈਸੋਲੇਸ਼ਨ ਹੋਣ ਦੀ ਕਿਸੇ ਵੀ ਲੋੜ ਨੂੰ ਹਟਾ ਦਿੱਤਾ ਹੈ।
ਨਿਊਜ਼ੀਲੈਂਡ ਦੇ ਬਾਰਡਰ 19 ਮਾਰਚ, 2020 ਤੋਂ ਬੰਦ ਕਰ ਦਿੱਤੇ ਗਏ ਸਨ, ਜੋ ਕੀਵੀਜ਼ ਨੂੰ ਘਰ ਵਾਪਸ ਜਾਣ ਲਈ ਸੈਲਫ਼-ਆਈਸੋਲੇਸ਼ਨ ਜਾਂ ਘਰ ਵਾਪਸ ਆਉਣ ਲਈ MIQ ਵਿੱਚ ਸੀਮਤ ਸਥਾਨਾਂ ਵਿੱਚੋਂ ਇੱਕ ਨੂੰ ਬੁੱਕ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਇਸ ਨਾਲ ਅਕਸਰ ਵਿਵਾਦਪੂਰਨ MIQ ਪ੍ਰਣਾਲੀ ਦਾ ਅੰਤ ਹੋ ਰਿਹਾ ਹੈ। ਹਾਲਾਂਕਿ MIQ ਅਜੇ ਵੀ ਅਣ-ਟੀਕਾਕਰਣ ਵਾਲੇ ਯਾਤਰੀਆਂ ਲਈ ਵਰਤਿਆ ਜਾਵੇਗਾ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸੋਮਵਾਰ ਨੂੰ ਆਸਟਰੇਲੀਆ ਤੋਂ ਪਹਿਲੀ MIQ-ਮੁਕਤ ਉਡਾਣਾਂ ਦੇ ਉੱਤਰਨ ਤੋਂ ਕੁੱਝ ਘੰਟਿਆਂ ਬਾਅਦ ਤਬਦੀਲੀਆਂ ਦੀ ਪੁਸ਼ਟੀ ਕੀਤੀ। ਉਨ੍ਹਾਂ ਉਡਾਣਾਂ ਦੇ ਯਾਤਰੀਆਂ ਨੂੰ ਬੁੱਧਵਾਰ ਰਾਤ 11.59 ਵਜੇ ਤੱਕ ਸੈਲਫ਼-ਆਈਸੋਲੇਸ਼ਨ ਰਹਿਣ ਦੀ ਜ਼ਰੂਰਤ ਹੋਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੀਰਵਾਰ ਨੂੰ ਕੋਈ ਵੀ ਪੂਰੀ ਤਰ੍ਹਾਂ ਟੀਕਾਕਰਣ ਵਾਲਾ ਨਿਊਜ਼ੀਲੈਂਡਰ ਬਿਨਾਂ ਕੁਆਰੰਟੀਨ ਜਾਂ ਸੈਲਫ਼-ਆਈਸੋਲੇਸ਼ਨ ਹੋਣ ਦੀ ਜ਼ਰੂਰਤ ਦੇ ਆਸਟਰੇਲੀਆ ਤੋਂ ਨਿਊਜ਼ੀਲੈਂਡ ਲਈ ਉਡਾਣ ਭਰਨ ਦੇ ਯੋਗ ਹੋਵੇਗਾ। ਯਾਨੀ ਕੇ ਬੁੱਧਵਾਰ ਰਾਤ 11.59 ਵਜੇ ਤੋਂ ਆਸਟਰੇਲੀਆ ਤੋਂ ਦਾਖ਼ਲ ਹੋਣ ਵਾਲੇ ਕੀਵੀ ਯਾਤਰੀਆਂ ਨੂੰ ਹੁਣ 7 ਦਿਨਾਂ ਲਈ ਸੈਲਫ਼-ਆਈਸੋਲੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਸ਼ੁੱਕਰਵਾਰ ਨੂੰ ਰਾਤ 11.59 ਵਜੇ, ਬਾਰਡਰ ਹਰ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਨਿਊਜ਼ੀਲੈਂਡਰ ਲਈ ਖੁੱਲ੍ਹ ਜਾਣਗੇ।
ਕੋਵਿਡ -19 ਰਿਸਪਾਂਸ ਮੰਤਰੀ ਕ੍ਰਿਸ ਹਿਪਕਿਨਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ, “ਕੈਬਿਨੇਟ ਨੇ ਨਿਊਜ਼ੀਲੈਂਡ ਵਿੱਚ ਦਾਖ਼ਲ ਹੋਣ ਵਾਲੇ ਟੀਕਾਕਰਣ ਵਾਲੇ ਯਾਤਰੀਆਂ ਲਈ ਸਾਰੀਆਂ ਸੈਲਫ਼-ਆਈਸੋਲੇਸ਼ਨ ਲੋੜਾਂ ਨੂੰ ਹਟਾਉਣ ਲਈ ਸਹਿਮਤੀ ਦਿੱਤੀ ਹੈ”। ਇਸ ਦਾ ਮਤਲਬ ਹੈ ਕਿ ਘਰ ਆਉਣ ਵਾਲੇ ਸਾਰੇ ਕੀਵੀ ਅਤੇ ਦੇਸ਼ ਵਿੱਚ ਦਾਖ਼ਲ ਹੋਣ ਵਾਲੇ ਸੈਲਾਨੀ ਜਹਾਜ਼ ਤੋਂ ਉਤਰ ਸਕਣਗੇ ਅਤੇ ਤੁਰੰਤ ਪਰਿਵਾਰ ਅਤੇ ਦੋਸਤਾਂ ਨਾਲ ਜੁੜ ਸਕਣਗੇ ਅਤੇ ਨਿਊਜ਼ੀਲੈਂਡ ਦੀ ਪੇਸ਼ਕਸ਼ ਦਾ ਆਨੰਦ ਮਾਣ ਸਕਣਗੇ। ਸਰਕਾਰ ਨੇ ਪੁਸ਼ਟੀ ਕੀਤੀ ਕਿ ਉਹ ਬਾਰਡਰ ਮੁੜ ਖੋਲ੍ਹਣ ਦੇ ਪੜਾਅ 2 ਨੂੰ ਅੱਗੇ ਲਿਆਵੇਗੀ, ਤਾਂ ਜੋ ਬਾਕੀ ਦੁਨੀਆ ਦੇ ਨਿਊਜ਼ੀਲੈਂਡਰ ਇਸ ਸ਼ੁੱਕਰਵਾਰ ਅੱਧੀ ਰਾਤ ਤੋਂ ਵਾਪਸ ਆ ਸਕਣ। ਇਹ ਯਾਤਰੀ ਪਹਿਲਾਂ ਸੈਲਫ਼-ਆਈਸੋਲੇਸ਼ਨ ਦੇ ਨਾਲ ਐਤਵਾਰ, 13 ਮਾਰਚ ਨੂੰ ਰਾਤ 11.59 ਵਜੇ ਤੋਂ ਹੀ ਆ ਸਕਦੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਬਨਿਟ ਆਉਣ ਵਾਲੇ ਹਫ਼ਤਿਆਂ ਵਿੱਚ ਬਾਕੀ ਬਚੇ ਕਦਮਾਂ ਦੇ ਸਮੇਂ ਦੀ ਸਮੀਖਿਆ ਕਰੇਗੀ। ਇਸ ਵਿੱਚ ਇਸ ਸਮੇਂ ਨਿਊਜ਼ੀਲੈਂਡ ਤੋਂ ਬਾਹਰ ਅਸਥਾਈ ਕੰਮ (Temporary Work) ਅਤੇ ਵਿਦਿਆਰਥੀ ਵੀਜ਼ਾ ਧਾਰਕ ਸ਼ਾਮਲ ਹਨ।
ਹਰੇਕ ਯਾਤਰੀ ਨੂੰ ਜਿਸ ਦਿਨ ਉਹ ਪਹੁੰਚੇਗਾ ਅਤੇ ਪੰਜ ਜਾਂ ਛੇ ਦਿਨ ਅਜੇ ਵੀ ਇੱਕ ਆਰਏਟੀ (RAT) ਟੈੱਸਟ ਕਰਨ ਦੀ ਜ਼ਰੂਰਤ ਹੋਏਗੀ ਅਤੇ ਪੀਸੀਆਰ (PCR) ਟੈਸਟਿੰਗ ਨਾਲ ਸਾਰੇ ਪਾਜ਼ੇਟਿਵ ਟੈੱਸਟਾਂ ਦੀ ਟੈਸਟਿੰਗ ਕੀਤੀ ਜਾਵੇਗੀ। ਸਾਰੇ ਯਾਤਰੀਆਂ ਨੂੰ ਜਹਾਜ਼ ‘ਤੇ ਚੜ੍ਹਨ ਤੋਂ ਪਹਿਲਾਂ ਪ੍ਰੀ-ਡਿਪਾਰਚਰ ਟੈੱਸਟ ਕਰਨ ਦੀ ਲੋੜ ਹੋਵੇਗੀ। ਸਰਕਾਰ ਨੇ ਸਲਾਹ ਮੰਗੀ ਸੀ ਕਿ ਇਸ ਉਪਾਅ ਦੀ ਕਿੰਨੀ ਦੇਰ ਤੱਕ ਲੋੜ ਪਵੇਗੀ। ਹਿਪਕਿਨਜ਼ ਨੇ ਕਿਹਾ ਕਿ ਪਿਛਲੇ ਮਹੀਨੇ ਬਾਰਡਰ ਦੇ ਮਾਮਲੇ ਘੱਟ ਰਹੇ ਹਨ, ਜੋ ਗਿਣਤੀ ਅਤੇ ਆਉਣ ਵਾਲੇ ਯਾਤਰੀਆਂ ਦੇ ਅਨੁਪਾਤ ਦੇ ਰੂਪ ਵਿੱਚ ਹਨ।
ਜ਼ਿਕਰਯੋਗ ਹੈ ਕਿ ਸੋਮਵਾਰ ਦੇ ਐਲਾਨ ਤੋਂ ਪਹਿਲਾਂ, ਏਅਰਲਾਈਨਾਂ ਨੇ ਕਿਹਾ ਕਿ ਇਸ ਹਫ਼ਤੇ 10,000 ਤੋਂ ਵੱਧ ਲੋਕਾਂ ਦੇ ਆਸਟਰੇਲੀਆ ਤੋਂ ਨਿਊਜ਼ੀਲੈਂਡ ਲਈ ਉਡਾਣ ਭਰਨ ਦੀ ਉਮੀਦ ਹੈ।