ਕੋਵਿਡ -19 ਓਮੀਕਰੋਨ ਆਊਟਬ੍ਰੇਕ: ਰੈੱਡ ਅਲਰਟ ‘ਚ ਬਹੁਤੇ ਕਾਰੋਬਾਰਾਂ ਨੇ ਆਪਣੇ ਸਟਾਫ਼ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ

ਆਕਲੈਂਡ, 24 ਜਨਵਰੀ – ਦੇਸ਼ ਵਿੱਚ ਓਮੀਕਰੋਨ ਦੇ ਖ਼ਤਰੇ ਨੂੰ ਵੇਖਦੇ ਹੋਏ ਨਿਊਜ਼ੀਲੈਂਡ ਦੇ ਰੈੱਡ ਟ੍ਰੈਫ਼ਿਕ ਲਾਈਟ ਕੋਵਿਡ ਸੈਟਿੰਗ ਵਿੱਚ ਵਾਪਸ ਜਾਣ ਤੋਂ ਬਾਅਦ ਬਹੁਤ ਸਾਰੇ ਕਾਰੋਬਾਰਾਂ ਨੇ ਆਪਣੇ ਸਟਾਫ਼ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਹੈ ਅਤੇ ਹੋਰਨਾਂ ਲੋਕਾਂ ਨੂੰ ਵਿਕਲਪ ਦੇ ਰਹੇ ਹਨ।
ਜਦੋਂ ਕਿ ਕੁੱਝ ਵੱਡੇ ਕਾਰਪੋਰੇਟ ਅੱਜ ਇੱਕ ਸਟਾਫ਼ ਆਫ਼-ਸਾਈਟ ਮਾਡਲ ਵਿੱਚ ਤਬਦੀਲ ਹੋ ਗਏ ਹਨ, ਹੋਰਨਾਂ ਕਾਰੋਬਾਰੀਆਂ ਨੇ ਕਿਹਾ ਕਿ ਉਹ ਇੱਕ ਹਾਈਬ੍ਰਿਡ ਪ੍ਰਣਾਲੀ ਦੇ ਅਧੀਨ ਕੰਮ ਕਰ ਰਹੇ ਹਨ, ਭਾਵ ਸੀਮਤ ਗਿਣਤੀ ਵਿੱਚ ਸਟਾਫ਼ ਦਫ਼ਤਰ ਤੋਂ ਕੰਮ ਕਰੇਗਾ।
ਲਾਲ ਸੈਟਿੰਗ ਕਾਰੋਬਾਰਾਂ ਨੂੰ ਖੁੱਲ੍ਹੇ ਰਹਿਣ ਅਤੇ ਘਰੇਲੂ ਯਾਤਰਾ ਨੂੰ ਜਾਰੀ ਰੱਖਣ ਦੀ ਆਗਿਆ ਦਿੰਦੀ ਹੈ, ਪਰ ਮਾਸਕ ਪਹਿਨਣ ਅਤੇ 100 ਤੋਂ ਘੱਟ ਇਕੱਠੇ ਕਰਨ ਦੀਆਂ ਪਾਬੰਦੀਆਂ ਸ਼ਾਮਲ ਹਨ, ਤਾਂਕਿ ਵਾਇਰਸ ਦੇ ਫੈਲਣ ਨੂੰ ਹੌਲੀ ਕਰਨ ਅਤੇ ਸਾਡੀ ਸਿਹਤ ਪ੍ਰਣਾਲੀ ‘ਤੇ ਦਬਾਅ ਨਾ ਬਣਾਈ ਰੱਖਣ ਵਿੱਚ ਮਦਦ ਮਿਲ ਸਕੇ।