ਵੈਲਿੰਗਟਨ, 18 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 14,128 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਕੋਵਿਡ ਨਾਲ 5 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਹੋਰ 5 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 156 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ 5 ਮੌਤਾਂ ਵਿੱਚ ਇੱਕ 50 ਸਾਲਾਂ ਦਾ, ਦੋ 70 ਸਾਲਾਂ ਦੇ ਅਤੇ ਦੋ 80 ਸਾਲਾਂ ਦੇ ਹਨ। ਇਹ ਮੌਤਾਂ ਆਕਲੈਂਡ, ਵਾਇਕਾਟੋ, ਹੱਟ ਵੈਲੀ ਅਤੇ ਕੈਂਟਰਬਰੀ ‘ਚ ਹੋਈਆਂ ਅਤੇ ਇਹ ਸਾਰੀਆਂ ਹੀ ਮੌਤਾਂ ਹਸਪਤਾਲ ਵਿੱਚ ਹੋਈਆਂ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 14,128 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 382 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 13,746 ਹੈ। ਅੱਜ ਬਾਰਡਰ ਤੋਂ 18 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (536), ਆਕਲੈਂਡ (3,498), ਵਾਇਕਾਟੋ (1,333), ਬੇਅ ਆਫ਼ ਪਲੇਨਟੀ (956), ਲੇਕਸ (416), ਹਾਕਸ ਬੇਅ (841), ਮਿਡਸੈਂਟਰਲ (599), ਵਾਂਗਾਨੁਈ (205), ਤਾਰਾਨਾਕੀ (470), ਤਾਇਰਾਵਿਟੀ (232), ਵੈਰਾਰਾਪਾ (164), ਕੈਪੀਟਲ ਐਂਡ ਕੋਸਟ (906), ਹੱਟ ਵੈਲੀ (549), ਨੈਲਸਨ ਮਾਰਲਬਰੋ (416), ਕੈਂਟਰਬਰੀ (1,937), ਸਾਊਥ ਕੈਂਟਰਬਰੀ (135), ਸਾਊਥਰਨ (890), ਵੈਸਟ ਕੋਸਟ (39), ਪਤਾ ਨਹੀਂ (6)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 943 ਲੋਕ ਹਨ। ਜਿਨ੍ਹਾਂ ਵਿੱਚੋਂ 22 ਕੇਸ ਨੌਰਥਲੈਂਡ, 177 ਨੌਰਥ ਸ਼ੋਰ, 230 ਮਿਡਲਮੋਰ, 209 ਆਕਲੈਂਡ ਸਿਟੀ, 68 ਕੇਸ ਵਾਇਕਾਟੋ, 35 ਬੇਅ ਆਫ਼ ਪਲੇਨਟੀ, 8 ਕੇਸ ਲੇਕਸ, 4 ਤਾਇਰਾਵਿਟੀ, 23 ਕੇਸ ਹਾਕਸ ਬੇਅ, 6 ਕੇਸ ਤਾਰਾਨਾਕੀ, 13 ਕੇਸ ਮਿਡ ਸੈਂਟਰਲ, 18 ਕੇਸ ਹੱਟ ਵੈਲੀ, 44 ਕੇਸ ਕੈਪੀਟਲ ਐਂਡ ਕੋਸਟ, 5 ਕੇਸ ਵੈਰਾਰਾਪਾ, 1 ਕੇਸ ਵਾਂਗਾਨੁਈ, 13 ਕੇਸ ਨੈਲਸਨ ਮਾਰਲਬਰੋ, 47 ਕੇਸ ਕੈਂਟਰਬਰੀ, 2 ਕੇਸ ਸਾਊਥ ਕੈਂਟਰਬਰੀ ਅਤੇ 18 ਕੇਸ ਸਾਊਥਰਨ ਵਿੱਚ ਹੈ। 25 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 58 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 4,456 ਟੈੱਸਟ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਕੁੱਲ (RAT) 40,157 ਟੈੱਸਟ ਕੀਤੇ ਗਏ ਹਨ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 123,701 ਸਰਗਰਮ ਕਮਿਊਨਿਟੀ ਕੇਸ ਹਨ (ਪਿਛਲੇ 10 ਦਿਨਾਂ ਵਿੱਚ ਪਛਾਣੇ ਗਏ ਮਾਮਲੇ ਅਤੇ ਅਜੇ ਤੱਕ ਬਰਾਮਦ ਦੇ ਤੌਰ ‘ਤੇ ਵਰਗੀਕ੍ਰਿਤ ਨਹੀਂ ਕੀਤੇ ਗਏ ਹਨ)। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 451,537 ਕੇਸ ਹੋ ਚੁੱਕੇ ਹਨ।
Home Page ਕੋਵਿਡ -19 ਓਮੀਕਰੋਨ: ਕਮਿਊਨਿਟੀ ਦੇ 14,128 ਨਵੇਂ ਕੇਸ ਅਤੇ 5 ਹੋਰ ਦੀ...