ਕੋਵਿਡ -19 ਓਮੀਕਰੋਨ: ਕਮਿਊਨਿਟੀ ਦੇ 13,475 ਨਵੇਂ ਕੇਸ ਅਤੇ ਅੱਜ ਕੋਵਿਡ ਨਾਲ 17 ਹੋਰ ਮੌਤਾਂ ਦਰਜ

ਵੈਲਿੰਗਟਨ, 1 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 13,475 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਕੋਵਿਡ ਨਾਲ 17 ਹੋਰ ਮੌਤਾਂ ਹੋਈਆਂ ਹਨ। ਇਨ੍ਹਾਂ ਹੋਰ 17 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 355 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ 17 ਮੌਤਾਂ ਵਿੱਚੋਂ ਦੋ 50 ਸਾਲ ਦੇ, ਚਾਰ 60 ਸਾਲ ਦੇ, ਪੰਜ 70 ਸਾਲ ਦੇ, ਤਿੰਨ 80 ਸਾਲਾਂ ਦੇ ਅਤੇ ਤਿੰਨ 90 ਸਾਲ ਤੋਂ ਉੱਪਰ ਦੇ ਹਨ। ਇਹ ਮੌਤਾਂ ਆਕਲੈਂਡ (7), ਵਾਇਕਾਟੋ (2), ਸਾਊਥਰਨ (2), ਬੇਅ ਆਫ਼ ਪਲੇਨਟੀ (1), ਲੇਕਸ ਡੀਐੱਚਬੀ (1), ਹਾਕਸ ਬੇਅ (1), ਵੈਲਿੰਗਟਨ (1), ਕੈਂਟਰਬਰੀ (1) ਅਤੇ ਵੈਸਟ ਕੋਸਟ (1) ਵਿੱਚ ਹੋਈਆਂ ਹਨ। ਇਸ ਵਿੱਚ 7 ਮਰਦ ਅਤੇ 15 ਔਰਤਾਂ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 13,475 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 344 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 13,131 ਹੈ। ਅੱਜ ਬਾਰਡਰ ਤੋਂ 49 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (563), ਆਕਲੈਂਡ (2,386), ਵਾਇਕਾਟੋ (1,182), ਬੇਅ ਆਫ਼ ਪਲੇਨਟੀ (688), ਲੇਕਸ (355), ਹਾਕਸ ਬੇਅ (712), ਮਿਡਸੈਂਟਰਲ (774), ਵਾਂਗਾਨੁਈ (332), ਤਾਰਾਨਾਕੀ (526), ਤਾਇਰਾਵਿਟੀ (172), ਵੈਰਾਰਾਪਾ (155), ਕੈਪੀਟਲ ਐਂਡ ਕੋਸਟ (876), ਹੱਟ ਵੈਲੀ (483), ਨੈਲਸਨ ਮਾਰਲਬਰੋ (578), ਕੈਂਟਰਬਰੀ (2,122), ਸਾਊਥ ਕੈਂਟਰਬਰੀ (267), ਸਾਊਥਰਨ (1,243), ਵੈਸਟ ਕੋਸਟ (56), ਪਤਾ ਨਹੀਂ (5)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 764 ਲੋਕ ਹਨ। ਜਿਨ੍ਹਾਂ ਵਿੱਚੋਂ 28 ਕੇਸ ਨੌਰਥਲੈਂਡ, 108 ਨੌਰਥ ਸ਼ੋਰ, 148 ਮਿਡਲਮੋਰ, 111 ਆਕਲੈਂਡ ਸਿਟੀ, 82 ਕੇਸ ਵਾਇਕਾਟੋ, 27 ਬੇਅ ਆਫ਼ ਪਲੇਨਟੀ, 17 ਕੇਸ ਲੇਕਸ, 3 ਤਾਇਰਾਵਿਟੀ, 40 ਕੇਸ ਹਾਕਸ ਬੇਅ, 22 ਕੇਸ ਤਾਰਾਨਾਕੀ, 8 ਕੇਸ ਵਾਂਗਾਨੁਈ, 25 ਕੇਸ ਮਿਡ ਸੈਂਟਰਲ, 20 ਕੇਸ ਹੱਟ ਵੈਲੀ, 20 ਕੇਸ ਕੈਪੀਟਲ ਐਂਡ ਕੋਸਟ, 1 ਕੇਸ ਵੈਰਾਰਾਪਾ, 15 ਕੇਸ ਨੈਲਸਨ ਮਾਰਲਬਰੋ, 50 ਕੇਸ ਕੈਂਟਰਬਰੀ, 8 ਕੇਸ ਸਾਊਥ ਕੈਂਟਰਬਰੀ, 1 ਕੇਸ ਵੈਸਟ ਕੋਸਟ ਅਤੇ 30 ਕੇਸ ਸਾਊਥਰਨ ਵਿੱਚ ਹੈ। 31 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 58 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 3,427 ਟੈੱਸਟ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਕੁੱਲ (RAT) 26,996 ਟੈੱਸਟ ਕੀਤੇ ਗਏ ਹਨ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 99,185 ਸਰਗਰਮ ਕਮਿਊਨਿਟੀ ਕੇਸ ਹਨ (ਪਿਛਲੇ 7 ਦਿਨਾਂ ਵਿੱਚ ਪਛਾਣੇ ਗਏ ਮਾਮਲੇ ਅਤੇ ਅਜੇ ਤੱਕ ਬਰਾਮਦ ਦੇ ਤੌਰ ‘ਤੇ ਵਰਗੀਕ੍ਰਿਤ ਨਹੀਂ ਕੀਤੇ ਗਏ ਹਨ)। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 671,254 ਕੇਸ ਹੋ ਚੁੱਕੇ ਹਨ।