ਕੋਵਿਡ -19 ਓਮੀਕਰੋਨ: ਕਮਿਊਨਿਟੀ ਦੇ 11,560 ਨਵੇਂ ਕੇਸ ਅਤੇ ਅੱਜ ਦੇਸ਼ ‘ਚ ਕੋਵਿਡ ਨਾਲ 23 ਹੋਰ ਮੌਤਾਂ

SARS-CoV-2 Coronavirus Variant Omicron cell delta on green background 2021 2022.

ਵੈਲਿੰਗਟਨ, 2 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 11,560 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਕੋਵਿਡ ਨਾਲ 23 ਹੋਰ ਮੌਤਾਂ ਹੋਈਆਂ ਹਨ। ਇਨ੍ਹਾਂ ਹੋਰ 23 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 378 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ 23 ਮੌਤਾਂ ਵਿੱਚੋਂ ਇੱਕ 50 ਸਾਲ ਦਾ, ਦੋ 50 ਸਾਲ ਦੇ, ਇੱਕ 60 ਸਾਲ ਦੇ, ਇੱਕ 70 ਸਾਲ ਦੇ, ਤੇਰਾਂ 80 ਸਾਲਾਂ ਦੇ ਅਤੇ ਪੰਜ 90 ਸਾਲ ਤੋਂ ਉੱਪਰ ਦੇ ਹਨ। ਇਹ ਮੌਤਾਂ ਨੌਰਥਲੈਂਡ (1), ਆਕਲੈਂਡ (7), ਵੈਲਿੰਗਟਨ (7), ਮਿਡਸੈਂਟਰਲ (2), ਸਾਊਥਰਨ (2), ਲੇਕਸ ਡੀਐੱਚਬੀ (2), ਨੈਲਸਨ ਮਾਰਲਬਰੋ (1) ਅਤੇ ਕੈਂਟਰਬਰੀ (1) ਵਿੱਚ ਹੋਈਆਂ ਹਨ। ਇਸ ਵਿੱਚ 12 ਮਰਦ ਅਤੇ 11 ਔਰਤਾਂ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 11,560 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 317 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 11,243 ਹੈ। ਅੱਜ ਬਾਰਡਰ ਤੋਂ 41 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (521), ਆਕਲੈਂਡ (1,931), ਵਾਇਕਾਟੋ (1,004), ਬੇਅ ਆਫ਼ ਪਲੇਨਟੀ (560), ਲੇਕਸ (285), ਹਾਕਸ ਬੇਅ (588), ਮਿਡਸੈਂਟਰਲ (663), ਵਾਂਗਾਨੁਈ (293), ਤਾਰਾਨਾਕੀ (428), ਤਾਇਰਾਵਿਟੀ (141), ਵੈਰਾਰਾਪਾ (97), ਕੈਪੀਟਲ ਐਂਡ ਕੋਸਟ (820), ਹੱਟ ਵੈਲੀ (479), ਨੈਲਸਨ ਮਾਰਲਬਰੋ (480), ਕੈਂਟਰਬਰੀ (1,866), ਸਾਊਥ ਕੈਂਟਰਬਰੀ (248), ਸਾਊਥਰਨ (995), ਵੈਸਟ ਕੋਸਟ (71)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 678 ਲੋਕ ਹਨ। ਜਿਨ੍ਹਾਂ ਵਿੱਚੋਂ 14 ਕੇਸ ਨੌਰਥਲੈਂਡ, 109 ਨੌਰਥ ਸ਼ੋਰ, 135 ਮਿਡਲਮੋਰ, 106 ਆਕਲੈਂਡ ਸਿਟੀ, 76 ਕੇਸ ਵਾਇਕਾਟੋ, 32 ਬੇਅ ਆਫ਼ ਪਲੇਨਟੀ, 17 ਕੇਸ ਲੇਕਸ, 4 ਤਾਇਰਾਵਿਟੀ, 36 ਕੇਸ ਹਾਕਸ ਬੇਅ, 17 ਕੇਸ ਤਾਰਾਨਾਕੀ, 3 ਕੇਸ ਵਾਂਗਾਨੁਈ, 18 ਕੇਸ ਮਿਡ ਸੈਂਟਰਲ, 20 ਕੇਸ ਹੱਟ ਵੈਲੀ, 20 ਕੇਸ ਕੈਪੀਟਲ ਐਂਡ ਕੋਸਟ, 9 ਕੇਸ ਨੈਲਸਨ ਮਾਰਲਬਰੋ, 33 ਕੇਸ ਕੈਂਟਰਬਰੀ ਅਤੇ 29 ਕੇਸ ਸਾਊਥਰਨ ਵਿੱਚ ਹੈ। 30 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 58 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 3,491 ਟੈੱਸਟ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਕੁੱਲ (RAT) 23,499 ਟੈੱਸਟ ਕੀਤੇ ਗਏ ਹਨ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 96,243 ਸਰਗਰਮ ਕਮਿਊਨਿਟੀ ਕੇਸ ਹਨ (ਪਿਛਲੇ 7 ਦਿਨਾਂ ਵਿੱਚ ਪਛਾਣੇ ਗਏ ਮਾਮਲੇ ਅਤੇ ਅਜੇ ਤੱਕ ਬਰਾਮਦ ਦੇ ਤੌਰ ‘ਤੇ ਵਰਗੀਕ੍ਰਿਤ ਨਹੀਂ ਕੀਤੇ ਗਏ ਹਨ)। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 681,044 ਕੇਸ ਹੋ ਚੁੱਕੇ ਹਨ।