ਵੈਲਿੰਗਟਨ, 5 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 14,120 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਕੋਵਿਡ ਨਾਲ 23 ਹੋਰ ਮੌਤਾਂ ਹੋਈਆਂ ਹਨ। ਇਨ੍ਹਾਂ ਹੋਰ 23 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 428 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ 9 ਮੌਤਾਂ ਵਿੱਚੋਂ ਇੱਕ 40 ਸਾਲ ਦਾ, ਪੰਜ 60 ਸਾਲ ਦੇ, ਦੋ 70 ਸਾਲ ਦੇ, ਅੱਠ 80 ਸਾਲਾਂ ਦੇ ਅਤੇ ਸੱਤ 90 ਸਾਲ ਤੋਂ ਉੱਪਰ ਦੇ ਹਨ। ਇਹ ਮੌਤਾਂ ਆਕਲੈਂਡ (8), ਵਾਇਕਾਟੋ (6), ਬੇਅ ਆਫ਼ ਪਲੇਨਟੀ (2), ਲੇਕਸ (2), ਵੈਲਿੰਗਟਨ (2), ਵਾਂਗਾਨੁਈ (1), ਕੈਂਟਰਬਰੀ (1) ਅਤੇ ਸਾਊਥਰਨ (1) ਵਿੱਚ ਹੋਈਆਂ ਹਨ। ਇਸ ਵਿੱਚ 5 ਮਰਦ ਅਤੇ 4 ਔਰਤਾਂ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 14,120 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 238 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 13,882 ਹੈ। ਅੱਜ ਬਾਰਡਰ ਤੋਂ 48 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (713), ਆਕਲੈਂਡ (2,351), ਵਾਇਕਾਟੋ (1,217), ਬੇਅ ਆਫ਼ ਪਲੇਨਟੀ (724), ਲੇਕਸ (365), ਹਾਕਸ ਬੇਅ (693), ਮਿਡਸੈਂਟਰਲ (773), ਵਾਂਗਾਨੁਈ (337), ਤਾਰਾਨਾਕੀ (556), ਤਾਇਰਾਵਿਟੀ (178), ਵੈਰਾਰਾਪਾ (128), ਕੈਪੀਟਲ ਐਂਡ ਕੋਸਟ (902), ਹੱਟ ਵੈਲੀ (489), ਨੈਲਸਨ ਮਾਰਲਬਰੋ (577), ਕੈਂਟਰਬਰੀ (2,225), ਸਾਊਥ ਕੈਂਟਰਬਰੀ (279), ਸਾਊਥਰਨ (1,456), ਵੈਸਟ ਕੋਸਟ (127), ਪਤਾ ਨਹੀਂ (12)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 692 ਲੋਕ ਹਨ। ਜਿਨ੍ਹਾਂ ਵਿੱਚੋਂ 31 ਕੇਸ ਨੌਰਥਲੈਂਡ, 105 ਵੇਟਮਾਟਾ, 127 ਕਾਊਂਟੀਜ਼ ਮੈਨੂਕਾਓ, 101 ਆਕਲੈਂਡ ਸਿਟੀ, 77 ਕੇਸ ਵਾਇਕਾਟੋ, 35 ਬੇਅ ਆਫ਼ ਪਲੇਨਟੀ, 14 ਕੇਸ ਲੇਕਸ, 2 ਤਾਇਰਾਵਿਟੀ, 28 ਕੇਸ ਹਾਕਸ ਬੇਅ, 11 ਕੇਸ ਤਾਰਾਨਾਕੀ, 4 ਕੇਸ ਵਾਂਗਾਨੁਈ, 21 ਕੇਸ ਮਿਡ ਸੈਂਟਰਲ, 2 ਵੈਰਾਰਾਪਾ, 15 ਕੇਸ ਹੱਟ ਵੈਲੀ, 15 ਕੇਸ ਕੈਪੀਟਲ ਐਂਡ ਕੋਸਟ, 13 ਕੇਸ ਨੈਲਸਨ ਮਾਰਲਬਰੋ, 49 ਕੇਸ ਕੈਂਟਰਬਰੀ, 8 ਕੇਸ ਸਾਊਥ ਕੈਂਟਰਬਰੀ, 5 ਵੈਸਟ ਕੋਸਟ ਅਤੇ 29 ਕੇਸ ਸਾਊਥਰਨ ਵਿੱਚ ਹੈ। 30 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 58 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 5,967 ਟੈੱਸਟ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਕੁੱਲ (RAT) 23,363 ਟੈੱਸਟ ਕੀਤੇ ਗਏ ਹਨ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 89,477 ਸਰਗਰਮ ਕਮਿਊਨਿਟੀ ਕੇਸ ਹਨ (ਪਿਛਲੇ 7 ਦਿਨਾਂ ਵਿੱਚ ਪਛਾਣੇ ਗਏ ਮਾਮਲੇ ਅਤੇ ਅਜੇ ਤੱਕ ਬਰਾਮਦ ਦੇ ਤੌਰ ‘ਤੇ ਵਰਗੀਕ੍ਰਿਤ ਨਹੀਂ ਕੀਤੇ ਗਏ ਹਨ)। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 716,151 ਕੇਸ ਹੋ ਚੁੱਕੇ ਹਨ।
Home Page ਕੋਵਿਡ -19 ਓਮੀਕਰੋਨ: ਕਮਿਊਨਿਟੀ ਦੇ 14,120 ਨਵੇਂ ਕੇਸ ਅਤੇ ਅੱਜ ਦੇਸ਼ ‘ਚ...