ਵੈਲਿੰਗਟਨ, 25 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 15,871 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਕੋਵਿਡ ਨਾਲ 13 ਹੋਰ ਮੌਤਾਂ ਹੋਈਆਂ ਹਨ, ਜਿਸ ਵਿੱਚ ਇੱਕ ੩੦ ਸਾਲਾਂ ਦਾ ਵਿਅਕਤੀ ਵੀ ਸ਼ਾਮਲ ਹੈ। ਇਨ੍ਹਾਂ ਹੋਰ 13 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 234 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ 13 ਮੌਤਾਂ ਵਿੱਚੋਂ ਇੱਕ 30 ਸਾਲਾਂ ਦਾ, ਤਿੰਨ 60 ਸਾਲ ਦੇ, ਪੰਜ 70 ਸਾਲ ਦੇ, ਤਿੰਨ 80 ਸਾਲਾਂ ਦੇ ਅਤੇ ਇੱਕ 90 ਸਾਲਾਂ ਦਾ ਹੈ। ਇਹ ਮੌਤਾਂ ਆਕਲੈਂਡ (4), ਬੇਅ ਆਫ਼ ਪਲੇਨਟੀ (1), ਵਾਇਕਾਟੋ (1), ਤਾਰਾਨਾਕੀ (1), ਕੈਂਟਰਬਰੀ (1), ਮਿਡਸੈਂਟਰਲ (1) ਅਤੇ ਵੈਲਿੰਗਟਨ (4) ਵਿੱਚ ਹੋਈਆਂ ਹਨ। ਇਸ ਵਿੱਚ 8 ਮਰਦ ਅਤੇ 5 ਔਰਤਾਂ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 15,871 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 360 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 15,511 ਹੈ। ਅੱਜ ਬਾਰਡਰ ਤੋਂ 29 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (558), ਆਕਲੈਂਡ (2,982), ਵਾਇਕਾਟੋ (1,432), ਬੇਅ ਆਫ਼ ਪਲੇਨਟੀ (1,024), ਲੇਕਸ (420), ਹਾਕਸ ਬੇਅ (873), ਮਿਡਸੈਂਟਰਲ (814), ਵਾਂਗਾਨੁਈ (330), ਤਾਰਾਨਾਕੀ (591), ਤਾਇਰਾਵਿਟੀ (224), ਵੈਰਾਰਾਪਾ (251), ਕੈਪੀਟਲ ਐਂਡ ਕੋਸਟ (1,063), ਹੱਟ ਵੈਲੀ (567), ਨੈਲਸਨ ਮਾਰਲਬਰੋ (519), ਕੈਂਟਰਬਰੀ (2,659), ਸਾਊਥ ਕੈਂਟਰਬਰੀ (251), ਸਾਊਥਰਨ (1,245), ਵੈਸਟ ਕੋਸਟ (59), ਪਤਾ ਨਹੀਂ (9)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 899 ਲੋਕ ਹਨ। ਜਿਨ੍ਹਾਂ ਵਿੱਚੋਂ 25 ਕੇਸ ਨੌਰਥਲੈਂਡ, 150 ਨੌਰਥ ਸ਼ੋਰ, 209 ਮਿਡਲਮੋਰ, 151 ਆਕਲੈਂਡ ਸਿਟੀ, 78 ਕੇਸ ਵਾਇਕਾਟੋ, 43 ਬੇਅ ਆਫ਼ ਪਲੇਨਟੀ, 13 ਕੇਸ ਲੇਕਸ, 3 ਤਾਇਰਾਵਿਟੀ, 40 ਕੇਸ ਹਾਕਸ ਬੇਅ, 13 ਕੇਸ ਤਾਰਾਨਾਕੀ, 1 ਕੇਸ ਵਾਂਗਾਨੁਈ, 21 ਕੇਸ ਮਿਡ ਸੈਂਟਰਲ, 12 ਕੇਸ ਹੱਟ ਵੈਲੀ, 42 ਕੇਸ ਕੈਪੀਟਲ ਐਂਡ ਕੋਸਟ, 3 ਕੇਸ ਵੈਰਾਰਾਪਾ, 13 ਕੇਸ ਨੈਲਸਨ ਮਾਰਲਬਰੋ, 57 ਕੇਸ ਕੈਂਟਰਬਰੀ, 3 ਕੇਸ ਸਾਊਥ ਕੈਂਟਰਬਰੀ, 1 ਕੇਸ ਵੈਸਟ ਕੋਸਟ ਅਤੇ 21 ਕੇਸ ਸਾਊਥਰਨ ਵਿੱਚ ਹੈ। 27 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 58 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 3,142 ਟੈੱਸਟ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਕੁੱਲ (RAT) 32,575 ਟੈੱਸਟ ਕੀਤੇ ਗਏ ਹਨ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 120,371 ਸਰਗਰਮ ਕਮਿਊਨਿਟੀ ਕੇਸ ਹਨ (ਪਿਛਲੇ 7 ਦਿਨਾਂ ਵਿੱਚ ਪਛਾਣੇ ਗਏ ਮਾਮਲੇ ਅਤੇ ਅਜੇ ਤੱਕ ਬਰਾਮਦ ਦੇ ਤੌਰ ‘ਤੇ ਵਰਗੀਕ੍ਰਿਤ ਨਹੀਂ ਕੀਤੇ ਗਏ ਹਨ)। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 571,954 ਕੇਸ ਹੋ ਚੁੱਕੇ ਹਨ।
Home Page ਕੋਵਿਡ -19 ਓਮੀਕਰੋਨ: ਕਮਿਊਨਿਟੀ ਦੇ 15,871 ਨਵੇਂ ਕੇਸ ਅਤੇ ਕੋਵਿਡ ਨਾਲ ਅੱਜ...