ਵੈਲਿੰਗਟਨ, 4 ਅਪ੍ਰੈਲ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਦੇਸ਼ ਰੈੱਡ ਕੋਵਿਡ -19 ਟ੍ਰੈਫ਼ਿਕ ਲਾਈਟ ਸੈਟਿੰਗ ‘ਤੇ ਰਹੇਗਾ। ਇਹ ਐਲਾਨ ਪ੍ਰਧਾਨ ਮੰਤਰੀ ਆਰਡਰਨ ਨੇ ਅੱਜ ਸ਼ਾਮ 4 ਵਜੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੀਡੀਆ ਬ੍ਰੀਫਿੰਗ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੁਆਰਾ ਟ੍ਰੈਫ਼ਿਕ ਲਾਈਟ ਸਿਸਟਮ ਨੂੰ ਰਿਫਾਇੰਡ ਕਰਨ ਤੋਂ ਬਾਅਦ ਦੋ ਹਫ਼ਤਿਆਂ ਵਿੱਚ ਕੇਸਾਂ ਦੀ ਰੋਲਿੰਗ ਔਸਤ ਵਿੱਚ 36% ਦੀ ਗਿਰਾਵਟ ਆਈ ਹੈ।
ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਅੰਕੜੇ ਮਾਰਚ ਦੇ ਅੱਧ ਤੋਂ ਬਾਅਦ ਆਕਲੈਂਡ ‘ਚ ਰਿਟੇਲ ਅਤੇ ਮਨੋਰੰਜਨ ਦੇ ਸਥਾਨਾਂ ‘ਤੇ ਜਾਣ ਵਾਲੇ ਲੋਕਾਂ ਦੇ ਨਾਲ-ਨਾਲ ਕੰਮ ਵਾਲੀਆਂ ਥਾਵਾਂ ‘ਤੇ ਵਾਪਸ ਆਉਣ ਵਾਲੇ ਲੋਕਾਂ ਵਿੱਚ ਤੇਜ਼ੀ ਦਿਖਾ ਰਹੇ ਸੀ। ਜਦੋਂ ਕਿ ਆਕਲੈਂਡ, ਵੈਲਿੰਗਟਨ ਅਤੇ ਤਾਇਰਾਵਿਟੀ ਵਿੱਚ ਕੇਸ ਘਟ ਰਹੇ ਸਨ, ਕੈਂਟਰਬਰੀ, ਨੌਰਥਲੈਂਡ ਅਤੇ ਵਾਇਕਾਟੋ ਵਰਗੇ ਹੋਰ ਖੇਤਰਾਂ ਵਿੱਚ ਉਸੇ ਤਰ੍ਹਾਂ ਦੀ ਗਿਰਾਵਟ ਦਾ ਅਨੁਭਵ ਨਹੀਂ ਹੋ ਰਿਹਾ ਸੀ। ਕੁੱਝ DHB ਵਿੱਚ ਹਸਪਤਾਲਾਂ ਵਿੱਚ ਦਾਖ਼ਲੇ ਅੱਧ-ਅਪ੍ਰੈਲ ਦੇ ਅਖੀਰ ਤੱਕ ਸਿਖਰ ‘ਤੇ ਹੋਣ ਦੀ ਉਮੀਦ ਨਹੀਂ ਕੀਤੀ ਜਾਂਦੀ ਸੀ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ, “ਇਸ ਲਈ ਫ਼ਿਲਹਾਲ, ਨਿਊਜ਼ੀਲੈਂਡ ਲਾਲ ਰੰਗ ‘ਤੇ ਰਹੇਗਾ”। ਸਾਰਾ ਨਿਊਜ਼ੀਲੈਂਡ ਟ੍ਰੈਫ਼ਿਕ ਲਾਈਟ ਸੈਟਿੰਗ ਦੇ ਰੈੱਡ ‘ਤੇ ਰਹੇਗਾ। ਟ੍ਰੈਫ਼ਿਕ ਲਾਈਟ ਸੈਟਿੰਗਾਂ ਦੀ ਅਗਲੀ ਸਮੀਖਿਆ ਅਗਲੇ ਹਫ਼ਤੇ, 14 ਅਪ੍ਰੈਲ ਦਿਨ ਵੀਰਵਾਰ ਨੂੰ ਹੋਵੇਗੀ।
ਜਦੋਂ ਕਿ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਕੇਸਾਂ ਦੀ ਗਿਣਤੀ ਘਟ ਰਹੀ ਹੈ, ਪਰ ਦੂਜੇ ਖੇਤਰ ਅਜੇ ਵੀ ਉਸੇ ਸਥਿਤੀ ਵਿੱਚ ਨਹੀਂ ਹਨ। ਓਮੀਕਰੋਨ ਲਹਿਰ ਅਜੇ ਵੀ ਦੇਸ਼ ‘ਚ ਹੇਠਾਂ ਜਾ ਰਹੀ ਹੈ, ਇਸ ਲਈ ਰਾਸ਼ਟਰੀ ਪੱਧਰ ‘ਤੇ ਸਿਹਤ ਸੰਭਾਲ ‘ਤੇ ਦਬਾਅ ਦਾ ਪ੍ਰਬੰਧਨ ਕਰਨਾ ਮਹੱਤਵਪੂਰਨ ਹੈ। ਤਾਂਕਿ ਸਿਸਟਮ ਨੂੰ ਠੀਕ ਹੋਣ ਵਿੱਚ ਮਦਦ ਮਿਲੇ ਅਤੇ ਸਰਦੀਆਂ ਵਧਣ ਦੀ ਸਥਿਤੀ ਵਿੱਚ ਤਿਆਰ ਹੋ ਸਕੇ।
ਜਦੋਂ ਤੱਕ ਅਸੀਂ Red ‘ਤੇ ਰਹਾਂਗੇ, ਕੁੱਝ ਪਾਬੰਦੀਆਂ ਅੱਜ ਰਾਤ 11.59 ਵਜੇ ਤੋਂ ਹਟ ਜਾਣਗੀਆਂ। ਹੁਣ ਵੈਕਸੀਨ ਪਾਸਾਂ ਦੀ ਲੋੜ ਨਹੀਂ ਹੋਵੇਗੀ ਅਤੇ ਸਿਹਤ ਅਤੇ ਅਪਾਹਜਤਾ ਕਰਮਚਾਰੀਆਂ, ਜੇਲ੍ਹ ਸਟਾਫ਼ ਅਤੇ ਸਰਹੱਦੀ ਕਰਮਚਾਰੀਆਂ ਨੂੰ ਛੱਡ ਕੇ ਸਾਰੇ ਖੇਤਰਾਂ ਲਈ ਸਰਕਾਰੀ ਟੀਕੇ ਦੇ ਆਦੇਸ਼ ਹੁਣ ਲਾਗੂ ਨਹੀਂ ਹੋਣਗੇ।
ਕਾਰੋਬਾਰ ਅਜੇ ਵੀ ਵੈਕਸੀਨ ਪਾਸਾਂ ਦੀ ਵਰਤੋਂ ਕਰਨ ਦੇ ਯੋਗ ਹੋਣਗੇ ਜੇਕਰ ਉਹ ਚਾਹੁੰਦੇ ਹਨ।
ਰੈੱਡ ‘ਤੇ:
– ਬਾਹਰੀ ਇਕੱਠ ਦੀ ਸਮਰੱਥਾ ਦੀਆਂ ਕੋਈ ਸੀਮਾਵਾਂ ਨਹੀਂ ਹੈ
– ਅੰਦਰੂਨੀ ਇਕੱਠ ਦੀ ਸੀਮਾ 200 ਲੋਕਾਂ ‘ਤੇ ਨਿਰਧਾਰਿਤ ਕੀਤੀ ਗਈ ਹੈ
– ਜ਼ਿਆਦਾਤਰ ਅੰਦਰੂਨੀ ਸੈਟਿੰਗਾਂ ਵਿੱਚ ਚਿਹਰੇ ਦੇ ਮਾਸਕ ਦੀ ਲੋੜ ਹੋਵੇਗੀ
Home Page ਕੋਵਿਡ -19 ਓਮੀਕਰੋਨ: ਦੇਸ਼ ਰੈੱਡ ਟ੍ਰੈਫ਼ਿਕ ਲਾਈਟ ਸੈਟਿੰਗ ‘ਤੇ ਰਹੇਗਾ ਅਤੇ 14...