ਕੋਵਿਡ -19 ਓਮੀਕਰੋਨ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 7,347 ਨਵੇਂ ਕੇਸ ਅਤੇ ਕੋਵਿਡ ਨਾਲ 24 ਮੌਤਾਂ ਹੋਈਆਂ

ਵੈਲਿੰਗਟਨ, 6 ਮਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 7,347 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਅੱਜ ਵੀ ਕੋਵਿਡ ਨਾਲ ਪਿਛਲੇ 24 ਹੋਰ ਮੌਤਾਂ ਹੋਈਆਂ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 24 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 845 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 24 ਮੌਤਾਂ ਵਿੱਚੋਂ ਦੋ 40 ਸਾਲ ਦੇ, ਇੱਕ 50 ਸਾਲ ਦਾ, ਇੱਕ 60 ਸਾਲ ਦਾ, ਸੱਤ 70 ਸਾਲ ਦੇ, ਅੱਠ 80 ਸਾਲ ਦੇ ਅਤੇ ਪੰਜ 90 ਸਾਲ ਤੋਂ ਉੱਪਰ ਦੇ ਹਨ। ਇਹ ਮੌਤਾਂ ਨੌਰਥਲੈਂਡ (1), ਆਕਲੈਂਡ (8), ਵਾਇਕਾਟੋ (4), ਬੇਅ ਆਫ਼ ਪਲੇਨਟੀ (1), ਲੇਕਸ ਡੀਐੱਚਬੀ (1), ਤਾਰਾਨਾਕੀ (1), ਮਿਡਸੈਂਟਰਲ (1), ਗ੍ਰੇਟਰ ਵੈਲਿੰਗਟਨ ਰੀਜ਼ਨ (2), ਸਾਊਥਰਨ (3) ਅਤੇ ਕੈਂਟਰਬਰੀ (2) ਵਿੱਚ ਹੋਈਆਂ ਹਨ। ਇਸ ਵਿੱਚ 11 ਮਰਦ ਅਤੇ 13 ਔਰਤਾਂ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 7,347 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 248 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 7,099 ਹੈ। ਅੱਜ ਬਾਰਡਰ ਤੋਂ 79 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 363 ਲੋਕ ਹਨ। ਇੰਟੈਂਸਿਵ ਕੇਅਰ ਯੂਨਿਟਾਂ ਤੇ ਐੱਚਡੀਯੂ ਵਿੱਚ 18 ਕੇਸ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 57 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 3,704 ਟੈੱਸਟ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਕੁੱਲ (RAT) 14,432 ਟੈੱਸਟ ਕੀਤੇ ਗਏ ਹਨ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 52,870 ਸਰਗਰਮ ਕਮਿਊਨਿਟੀ ਕੇਸ ਹਨ (ਪਿਛਲੇ 7 ਦਿਨਾਂ ਵਿੱਚ ਪਛਾਣੇ ਗਏ ਮਾਮਲੇ ਅਤੇ ਅਜੇ ਤੱਕ ਬਰਾਮਦ ਦੇ ਤੌਰ ‘ਤੇ ਵਰਗੀਕ੍ਰਿਤ ਨਹੀਂ ਕੀਤੇ ਗਏ ਹਨ)। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 973,797 ਕੇਸ ਹੋ ਚੁੱਕੇ ਹਨ।