ਕੋਵਿਡ -19 ਓਮੀਕਰੋਨ : ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 4,413 ਨਵੇਂ ਕੇਸ ਅਤੇ ਕੋਵਿਡ ਨਾਲ 5 ਮੌਤਾਂ ਹੋਈਆਂ

ਵੈਲਿੰਗਟਨ, 13 ਜੂਨ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 4,413 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਕੋਵਿਡ ਨਾਲ ਪਿਛਲੇ 5 ਹੋਰ ਮੌਤਾਂ ਹੋਈਆਂ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 5 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 1,325 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਮੌਤਾਂ ਵਿੱਚੋਂ ਇੱਕ 60 ਸਾਲ ਦਾ, ਚਾਰ 70 ਸਾਲ ਦੇ, ਇੱਕ 80 ਸਾਲ ਦਾ ਅਤੇ ਦੋ 90 ਸਾਲ ਤੋਂ ਉੱਪਰ ਦੇ ਹਨ। ਇਹ ਮੌਤਾਂ ਆਕਲੈਂਡ (2), ਵਾਇਕਾਟੋ (1), ਬੇਅ ਆਫ਼ ਪਲੇਨਟੀ (1) ਅਤੇ ਕੈਂਟਰਬਰੀ (1) ਵਿੱਚ ਹੋਈਆਂ ਹਨ। ਇਸ ਵਿੱਚ 3 ਮਰਦ ਅਤੇ 2 ਔਰਤਾਂ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 4,413 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 93 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 4,320 ਹੈ। ਅੱਜ ਬਾਰਡਰ ਤੋਂ 68 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 352 ਲੋਕ ਹਨ। ਇੰਟੈਂਸਿਵ ਕੇਅਰ ਯੂਨਿਟਾਂ ਤੇ ਐੱਚਡੀਯੂ ਵਿੱਚ 9 ਕੇਸ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 62 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 2,157 ਟੈੱਸਟ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਕੁੱਲ (RAT) 8,456 ਟੈੱਸਟ ਕੀਤੇ ਗਏ ਹਨ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 41,433 ਸਰਗਰਮ ਕਮਿਊਨਿਟੀ ਕੇਸ ਹਨ (ਪਿਛਲੇ 7 ਦਿਨਾਂ ਵਿੱਚ ਪਛਾਣੇ ਗਏ ਮਾਮਲੇ ਅਤੇ ਅਜੇ ਤੱਕ ਬਰਾਮਦ ਦੇ ਤੌਰ ‘ਤੇ ਵਰਗੀਕ੍ਰਿਤ ਨਹੀਂ ਕੀਤੇ ਗਏ ਹਨ)। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 1,236,398 ਕੇਸ ਹੋ ਚੁੱਕੇ ਹਨ।