ਵੈਲਿੰਗਟਨ, 28 ਜੂਨ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 8,028 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਕੋਵਿਡ ਨਾਲ ਪਿਛਲੇ 16 ਹੋਰ ਮੌਤਾਂ ਹੋਈਆਂ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 16 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 1,488 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਮੌਤਾਂ ਵਿੱਚੋਂ ਇੱਕ 10 ਤੋਂ19 ਸਾਲ, ਤਿੰਨ 70 ਸਾਲ, ਛੇ 80 ਸਾਲ ਅਤੇ ਛੇ 90 ਸਾਲ ਤੋਂ ਉੱਪਰ ਦੇ ਹਨ। ਇਹ ਮੌਤਾਂ ਆਕਲੈਂਡ (4), ਵਾਇਕਾਟੋ (2), ਹਾਕਸ ਬੇਅ (2), ਮਿਡਸੈਂਟਰਲ (1), ਤਾਰਾਨਾਕੀ (2), ਵੈਰਾਰਾਪਾ (1), ਵੈਲਿੰਗਟਨ (1), ਕੈਂਟਰਬਰੀ (2) ਅਤੇ ਸਾਊਥਰਨ ਰੀਜ਼ਨ (1) ਵਿੱਚ ਹੋਈਆਂ ਹਨ। ਇਸ ਵਿੱਚ 11 ਮਰਦ ਅਤੇ 5 ਔਰਤਾਂ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 8,028 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 214 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 7,814 ਹੈ। ਅੱਜ ਬਾਰਡਰ ਤੋਂ 94 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 383 ਲੋਕ ਹਨ। ਇੰਟੈਂਸਿਵ ਕੇਅਰ ਯੂਨਿਟਾਂ ਤੇ ਐੱਚਡੀਯੂ ਵਿੱਚ 7 ਕੇਸ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 63 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 3,311 ਟੈੱਸਟ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਕੁੱਲ (RAT) 14,817 ਟੈੱਸਟ ਕੀਤੇ ਗਏ ਹਨ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 38,341 ਸਰਗਰਮ ਕਮਿਊਨਿਟੀ ਕੇਸ ਹਨ (ਪਿਛਲੇ 7 ਦਿਨਾਂ ਵਿੱਚ ਪਛਾਣੇ ਗਏ ਮਾਮਲੇ ਅਤੇ ਅਜੇ ਤੱਕ ਬਰਾਮਦ ਦੇ ਤੌਰ ‘ਤੇ ਵਰਗੀਕ੍ਰਿਤ ਨਹੀਂ ਕੀਤੇ ਗਏ ਹਨ)। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 1,315,327 ਕੇਸ ਹੋ ਚੁੱਕੇ ਹਨ।
Home Page ਕੋਵਿਡ -19 ਓਮੀਕਰੋਨ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 8,028 ਨਵੇਂ ਕੇਸ ਅਤੇ ਕੋਵਿਡ...