ਕੋਵਿਡ -19 ਓਮੀਕਰੋਨ ਪ੍ਰਕੋਪ: ਪਿਛਲੇ ਹਫ਼ਤੇ 3,863 ਨਵੇਂ ਕੇਸ ਸਾਹਮਣੇ ਆਏ ਅਤੇ ਕੋਵਿਡ ਕਾਰਣ 4 ਮੌਤਾਂ ਹੋਈਆਂ

ਵੈਲਿੰਗਟਨ, 28 ਨਵੰਬਰ (ਕੂਕ ਪੰਜਾਬੀ ਸਮਾਚਾਰ) – ਪਿਛਲੇ ਇੱਕ ਹਫ਼ਤੇ ਪੂਰੇ ਨਿਊਜ਼ੀਲੈਂਡ ‘ਚ ਕੋਵਿਡ -19 ਦੇ 3,863 ਨਵੇਂ ਮਾਮਲੇ ਸਾਹਮਣੇ ਆਏ ਹਨ, ਇਹ ਅੱਪਡੇਟ ਸੋਮਵਾਰ 21 ਨਵੰਬਰ ਤੋਂ ਐਤਵਾਰ 27 ਨਵੰਬਰ ਤੱਕ ਹਫ਼ਤੇ ਨੂੰ ਕਵਰ ਕਰਦੀ ਹੈ। ਨਵੇਂ ਕੇਸਾਂ ਦੀ 7 ਦਿਨਾਂ ਦੀ ਰੋਲਿੰਗ ਔਸਤ 3,863 ਹੈ, ਇਸ ਵਿੱਚ ਕਮਿਊਨਿਟੀ ਅਤੇ ਬਾਰਡਰ ਕੇਸ ਦੋਵੇਂ ਸ਼ਾਮਲ ਹਨ।
ਐਤਵਾਰ ਅੱਧੀ ਰਾਤ ਤੱਕ ਹਸਪਤਾਲ ‘ਚ 328 ਕੇਸ ਹਨ। ਇਨ੍ਹਾਂ ਵਿੱਚੋਂ 10 ਇੰਟੈਂਸਿਵ ਕੇਅਰ ਜਾਂ ਹਾਈ ਡਿਪੈਂਡੈਂਸੀ ਯੂਨਿਟ ‘ਚ ਹਨ। ਕੋਵਿਡ -19 ਕਾਰਣ ਹੋਣ ਵਾਲੀਆਂ ਮੌਤਾਂ ਦੀ 7 ਦਿਨਾਂ ਦੀ ਰੋਲਿੰਗ ਔਸਤ 4 ਹੈ। ਹੁਣ ਕੁੱਲ 2,212 ਮੌਤਾਂ ਦੀ ਪੁਸ਼ਟੀ ਕੋਵਿਡ -19 ਕਾਰਣ ਹੋਈ ਹੈ, ਜਾਂ ਤਾਂ ਮੌਤ ਦੇ ਮੂਲ ਕਾਰਨ ਵਜੋਂ ਜਾਂ ਯੋਗਦਾਨ ਪਾਉਣ ਵਾਲੇ ਕਾਰਕ ਵਜੋਂ।
ਤੁਸੀਂ ਮੌਜੂਦਾ ਮਾਮਲਿਆਂ ਬਾਰੇ ਹੋਰ ਵਧੇਰੇ ਜਾਣਕਾਰੀ ਇੱਥੇ https://www.health.govt.nz/…/cov…/covid-19-current-cases ਉੱਤੇ ਪ੍ਰਾਪਤ ਕਰ ਸਕਦੇ ਹੋ।