ਵੈਲਿੰਗਟਨ, 17 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 19,566 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਕੋਵਿਡ ਨਾਲ 10 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਹੋਰ 10 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 151 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ 10 ਮੌਤਾਂ ਵਿੱਚ 4 ਮਰਦ ਅਤੇ 5 ਔਰਤਾਂ ਹਨ। ਜਿਨ੍ਹਾਂ ‘ਚ ਇੱਕ 30 ਸਾਲਾਂ ਦਾ, ਇੱਕ 50 ਸਾਲਾਂ ਦਾ, ਤਿੰਨ 70 ਸਾਲਾਂ ਦੇ, ਦੋ 80 ਸਾਲਾਂ ਦੇ ਅਤੇ ਦੋ 90 ਸਾਲਾਂ ਦੇ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 19,566 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 534 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 19,032 ਹੈ। ਅੱਜ ਬਾਰਡਰ ਤੋਂ 25 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (700), ਆਕਲੈਂਡ (4,867), ਵਾਇਕਾਟੋ (1,820), ਬੇਅ ਆਫ਼ ਪਲੇਨਟੀ (1,265), ਲੇਕਸ (624), ਹਾਕਸ ਬੇਅ (1,101), ਮਿਡਸੈਂਟਰਲ (821), ਵਾਂਗਾਨੁਈ (269), ਤਾਰਾਨਾਕੀ (661), ਤਾਇਰਾਵਿਟੀ (385), ਵੈਰਾਰਾਪਾ (260), ਕੈਪੀਟਲ ਐਂਡ ਕੋਸਟ (1,405), ਹੱਟ ਵੈਲੀ (874), ਨੈਲਸਨ ਮਾਰਲਬਰੋ (521), ਕੈਂਟਰਬਰੀ (2,493), ਸਾਊਥ ਕੈਂਟਰਬਰੀ (212), ਸਾਊਥਰਨ (1,220), ਵੈਸਟ ਕੋਸਟ (60), ਪਤਾ ਨਹੀਂ (8)
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 930 ਲੋਕ ਹਨ। ਜਿਨ੍ਹਾਂ ਵਿੱਚੋਂ 20 ਕੇਸ ਨੌਰਥਲੈਂਡ, 170 ਨੌਰਥ ਸ਼ੋਰ, 250 ਮਿਡਲਮੋਰ, 202 ਆਕਲੈਂਡ ਸਿਟੀ, 66 ਕੇਸ ਵਾਇਕਾਟੋ, 35 ਬੇਅ ਆਫ਼ ਪਲੇਨਟੀ, 7 ਕੇਸ ਲੇਕਸ, 2 ਤਾਇਰਾਵਿਟੀ, 23 ਕੇਸ ਹਾਕਸ ਬੇਅ, 10 ਕੇਸ ਤਾਰਾਨਾਕੀ, 16 ਕੇਸ ਮਿਡ ਸੈਂਟਰਲ, 22 ਕੇਸ ਹੱਟ ਵੈਲੀ, 43 ਕੇਸ ਕੈਪੀਟਲ ਐਂਡ ਕੋਸਟ, 7 ਵੈਰਾਰਾਪਾ, 11 ਕੇਸ ਨੈਲਸਨ ਮਾਰਲਬਰੋ, 30 ਕੇਸ ਕੈਂਟਰਬਰੀ ਅਤੇ 16 ਕੇਸ ਸਾਊਥਰਨ ਵਿੱਚ ਹੈ। 23 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 58 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 5,199 ਟੈੱਸਟ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਕੁੱਲ (RAT) 43,980 ਟੈੱਸਟ ਕੀਤੇ ਗਏ ਹਨ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 199,645 ਸਰਗਰਮ ਕਮਿਊਨਿਟੀ ਕੇਸ ਹਨ (ਪਿਛਲੇ 10 ਦਿਨਾਂ ਵਿੱਚ ਪਛਾਣੇ ਗਏ ਮਾਮਲੇ ਅਤੇ ਅਜੇ ਤੱਕ ਬਰਾਮਦ ਦੇ ਤੌਰ ‘ਤੇ ਵਰਗੀਕ੍ਰਿਤ ਨਹੀਂ ਕੀਤੇ ਗਏ ਹਨ)। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 437,414 ਕੇਸ ਹੋ ਚੁੱਕੇ ਹਨ।
Home Page ਕੋਵਿਡ -19 ਓਮੀਕਰੋਨ: 10 ਹੋਰਨਾਂ ਦੀ ਮੌਤਾਂ ਨਾਲ ਮਰਨ ਵਾਲਿਆਂ ਦੇ ਆਂਕੜੇ...