ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 172 ਨਵੇਂ ਹੋਰ ਕੇਸ ਆਏ, ਦੇਸ਼ ਟ੍ਰੈਫ਼ਿਕ ਲਾਈਟ ਸਿਸਟਮ ਪ੍ਰਣਾਲੀ ਵੱਲ ਵੱਧ ਦੇ ਹੋਏ

ਵੈਲਿੰਗਟਨ, 2 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 172 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਕਿਉਂਕਿ ਦੇਸ਼ ਅੱਜ ਰਾਤੀ 11.59 ਵਜੇ ਟ੍ਰੈਫ਼ਿਕ ਲਾਈਟ ਪ੍ਰਣਾਲੀ ਵਿੱਚ ਦਾਖਲ ਹੋਣ ਲਈ ਤਿਆਰ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 172 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 142 ਕੇਸ, 15 ਕੇਸ ਵਾਇਕਾਟੋ, 10 ਕੇਸ ਨੈਲਸਨ-ਤਸਮਾਨ, 2 ਕੇਸ ਲੇਕਸ ਡਿਸਟ੍ਰਿਕਟ 1 ਕੇਸ ਬੇਅ ਆਫ਼ ਪਲੈਂਟੀ, 1 ਕੇਸ ਮਿਡ ਸੈਂਟਰਲ ਅਤੇ 4 ਕੇਸ ਨੌਰਥਲੈਂਡ ਵਿੱਚ ਹੈ।
ਅੱਜ ਦੇ ਨਵੇਂ 172 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 8,750 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 86 ਮਰੀਜ਼ ਹਨ। ਇਨ੍ਹਾਂ ਵਿੱਚੋਂ 9 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਹੋਣ ਵਾਲਿਆਂ ਵਿੱਚੋਂ 14 ਨੌਰਥ ਸ਼ੋਰ ਹਸਪਤਾਲ, 28 ਮਿਡਲਮੋਰ ਹਸਪਤਾਲ, 41 ਆਕਲੈਂਡ ਸਿਟੀ ਹਸਪਤਾਲ ‘ਚ, 3 ਵਾਇਕਾਟੋ ਹਸਪਤਾਲ ਅਤੇ 1 ਕੇਸ ਬੇਅ ਆਫ਼ ਪਲੈਂਟੀ ਹਸਪਤਾਲ ਵਿੱਚ ਹਨ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 45 ਸਾਲ ਹੈ। ਇੱਥੇ 3634 ਲੋਕ ਘਰ ਵਿੱਚ ਅਲੱਗ-ਥਲੱਗ ਹਨ, ਜਿਨ੍ਹਾਂ ਵਿੱਚ ਵਾਇਰਸ ਵਾਲੇ 910 ਲੋਕ ਸ਼ਾਮਲ ਹਨ।