ਵੈਲਿੰਗਟਨ, 6 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 135 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਦੇਸ਼ ਭਰ ਵਿੱਚ ਹੁਣ 88% ਕੀਵੀਆਂ ਪੂਰੀ ਤਰ੍ਹਾਂ ਦੋਵੇਂ ਟੀਕੇ ਲੱਗੇ ਹੋਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 135 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 125 ਕੇਸ, 8 ਕੇਸ ਵਾਇਕਾਟੋ ਅਤੇ 2 ਕੇਸ ਕੈਂਟਰਬਰੀ ਵਿੱਚ ਹੈ। ਅੱਜ ਐਲਾਨ ਕੀਤੇ ਗਏ ਨਵੇਂ ਮਾਮਲਿਆਂ ਵਿੱਚੋਂ 84 ਕੇਸ ਅਜੇ ਵੀ ਮਹਾਂਮਾਰੀ ਵਿਗਿਆਨਕ ਤੌਰ ‘ਤੇ ਪ੍ਰਕੋਪ ਨਾਲ ਜੁੜੇ ਨਹੀਂ ਹਨ। ਪਿਛਲੇ 14 ਦਿਨਾਂ ਵਿੱਚ 808 ਕੇਸ ਅਣਲਿੰਕ ਹੋਏ ਹਨ।
ਅੱਜ ਦੇ ਨਵੇਂ 135 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 9,171 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 76 ਮਰੀਜ਼ ਹਨ ਅਤੇ ਇਨ੍ਹਾਂ ਵਿੱਚੋਂ 7 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਇਨ੍ਹਾਂ ਵਿੱਚੋਂ 14 ਵੇਟੀਮਾਟਾ ‘ਚ, 31 ਦਾਖ਼ਲ ਵਿਅਕਤੀਆਂ ਦੀ ਔਸਤ ਉਮਰ 48 ਸਾਲ ਹੈ। ਸਿਹਤ ਸਟਾਫ਼ ਵਰਤਮਾਨ ਵਿੱਚ 847 ਕੋਵਿਡ ਕੇਸਾਂ ਸਮੇਤ 3123 ਲੋਕਾਂ ਨੂੰ ਘਰ ਵਿੱਚ ਆਈਸੋਲੇਟ ਕਰਨ ਵਿੱਚ ਮਦਦ ਕਰ ਰਿਹਾ ਹੈ।
ਰਾਸ਼ਟਰੀ ਤੌਰ ‘ਤੇ 93% ਲੋਕਾਂ ਨੇ ਆਪਣਾ ਪਹਿਲਾ ਟੀਕਾ ਲਗਵਾ ਲਿਆ ਹੈ ਅਤੇ 88% ਨੇ ਦੋਵੇਂ ਦੋਵੇਂ ਟੀਕੇ ਲਗਵਾ ਲਏ ਹਨ। ਹੁਣ ਤੱਕ 3,742,580 ਮਾਈ ਵੈਕਸੀਨ ਪਾਸ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ ਕੱਲ੍ਹ ਦੇ 82,448 ਪਾਸ ਸ਼ਾਮਲ ਹਨ।
ਸਿਹਤ ਅਧਿਕਾਰੀ ਨਿਊਜ਼ੀਲੈਂਡ ਵਿੱਚ ਲੱਛਣਾਂ ਵਾਲੇ ਕਿਸੇ ਵੀ ਵਿਅਕਤੀ ਨੂੰ ਚਾਹੇ ਉਸ ਦੇ ਲੱਛਣ ਕਿੰਨੇ ਵੀ ਹਲਕੇ ਹੋਣ ਨੂੰ ਟੈੱਸਟ ਕਰਵਾਉਣ ਲਈ ਕਹਿ ਰਹੇ ਹਨ, ਭਾਵੇਂ ਤੁਹਾਨੂੰ ਟੀਕਾ ਲੱਗਿਆ ਹੋਵੇ। ਉਨ੍ਹਾਂ ਕਿਹਾ ਕਿਰਪਾ ਕਰਕੇ ਉਦੋਂ ਤੱਕ ਆਈਸੋਲੇਟ ਰਹੋ ਜਦੋਂ ਤੱਕ ਤੁਹਾਡਾ ਟੈੱਸਟ ਨੈਗੇਟਿਵ ਨਹੀਂ ਆਉਂਦਾ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 135 ਨਵੇਂ ਕੇਸ...