ਵੈਲਿੰਗਟਨ, 8 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 90 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਗਿਸਬੋਰਨ ਨੇੜੇ ਕਮਿਊਨਿਟੀ ਵਿੱਚ ਘੱਟੋ-ਘੱਟ ਇੱਕ ਅਣਪਛਾਤੇ ਕੇਸ ਦਾ ਡਰ ਹੈ। ਅੱਜ ਨੌਰਥਲੈਂਡ, ਆਕਲੈਂਡ, ਵਾਇਕਾਟੋ, ਬੇਅ ਆਫ਼ ਪਲੇਨਟੀ, ਲੇਕਸ ਅਤੇ ਨੈਲਸਨ-ਤਸਮਾਨ ਵਿੱਚ ਨਵੇਂ ਮਾਮਲੇ ਸਾਹਮਣੇ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 98 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 71 ਕੇਸ, 9 ਕੇਸ ਵਾਇਕਾਟੋ ‘ਚ, 5 ਕੇਸ ਬੇਅ ਆਫ਼ ਪਲੇਨਟੀ ‘ਚ, 3 ਕੇਸ ਨੌਰਥਲੈਂਡ, 1 ਕੇਸ ਨੈਲਸਨ-ਤਸਮਾਨ ‘ਚ ਅਤੇ 1 ਕੇਸ ਲੇਕਸ ‘ਚ ਹੈ।
ਅੱਜ ਦੇ ਨਵੇਂ 90 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 9,359 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 74 ਮਰੀਜ਼ ਹਨ ਅਤੇ ਇਨ੍ਹਾਂ ਵਿੱਚੋਂ 6 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 90 ਨਵੇਂ ਕੇਸ...