ਵੈਲਿੰਗਟਨ, 13 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 101 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਕੈਬਨਿਟ ਇਹ ਐਲਾਨ ਕਰਨ ਦੀ ਤਿਆਰੀ ਕਰ ਰਹੀ ਹੈ ਕਿ ਨਵੇਂ ਸਾਲ ਦਾ ਸਵਾਗਤ ਕਰਨ ਦੇ ਲਈ ਦੇਸ਼ ਕਿਹੜੇ ਰੰਗ ਵਿੱਚ ਹੋਵੇਗਾ।
ਕੈਬਨਿਟ ਅੱਜ ਕੇਸ ਨੰਬਰ, ਟੀਕਾਕਰਣ ਦਰਾਂ ਅਤੇ ਨਵੀਂ ਟ੍ਰੈਫ਼ਿਕ ਲਾਈਟ ਪ੍ਰਣਾਲੀ ਦੇ ਲਾਗੂ ਹੋਣ ਦੇ ਸਮੇਂ ਬਾਰੇ ਵਿਚਾਰ ਕਰੇਗੀ। ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਹਾਲ ਹੀ ਦੇ ਦਿਨਾਂ ਵਿੱਚ ਕੋਵਿਡ -19 ਕੇਸਾਂ ਦੀ ਸੰਖਿਆ ਇਸ ਦੇ 200 ਤੋਂ ਵੱਧ ਦੇ ਸਿਖਰ ਤੋਂ ਘੱਟ ਕੇ 100 ਦੇ ਅੰਕੜੇ ਦੇ ਦੁਆਲੇ ਘੁੰਮ ਰਹੀ ਹੈ। ਅੱਜ 17 ਜਨਵਰੀ ਤੱਕ ਟ੍ਰੈਫ਼ਿਕ ਲਾਈਟ ਸੈਟਿੰਗਾਂ ਨੂੰ ਬਦਲਣ ਦਾ ਕੈਬਨਿਟ ਕੋਲ ਆਖ਼ਰੀ ਮੌਕਾ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਸ਼ਾਮ 4 ਵਜੇ ਕੈਬਨਿਟ ਦੇ ਫ਼ੈਸਲੇ ਦਾ ਖ਼ੁਲਾਸਾ ਕਰਨਗੇ। ਇਸ ਬੁੱਧਵਾਰ ਤੋਂ ਰੈਪਿਡ ਐਂਟੀਜੇਨ ਟੈਸਟਿੰਗ 12 ਸਾਲ ਅਤੇ 3 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਅਸਮਪੋਮੈਟਿਕ ਅਣ-ਟੀਕਾਕਰਣ ਵਾਲੇ ਲੋਕਾਂ ਲਈ ਭਾਗ ਲੈਣ ਵਾਲੀਆਂ ਫਾਰਮੇਸੀਆਂ ਵਿੱਚ ਮੁਫ਼ਤ ਵਿੱਚ ਉਪਲਬਧ ਹੋਵੇਗੀ ਜੋ ਛੁੱਟੀਆਂ ਦੇ ਸਮੇਂ ਦੌਰਾਨ ਯਾਤਰਾ ਕਰ ਰਹੇ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 101 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 97 ਕੇਸ, 1 ਕੇਸ ਬੇਅ ਆਫ਼ ਪਲੇਨਟੀ ‘ਚ, 1 ਕੇਸ ਕੈਂਟਰਬਰੀ ‘ਚ, 1 ਕੇਸ ਤਾਰਾਨਾਕੀ ਅਤੇ 1 ਕੇਸ ਨੈਲਸਨ-ਮਾਰਲਬਰੋ ਵਿੱਚ ਹੈ।
ਅੱਜ ਦੇ ਨਵੇਂ 101 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 9,817 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 61 ਮਰੀਜ਼ ਹਨ, ਇਨ੍ਹਾਂ ਵਿੱਚੋਂ 13 ਨੌਰਥ ਸ਼ੋਰ ਵਿਖੇ, 19 ਆਕਲੈਂਡ ਸਿਟੀ ਵਿਖੇ,ੇ 25 ਮਿਡਲਮੋਰ ਵਿਖੇ, 2 ਮਰੀਜ਼ ਵਾਇਕਾਟੋ ‘ਚ ਅਤੇ 2 ਟੌਰੰਗਾ ਹਸਪਤਾਲ ਵਿੱਚ ਹੈ। 4 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਔਸਤ ਉਮਰ 50 ਸਾਲ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 101 ਨਵੇਂ ਕੇਸ...