ਵੈਲਿੰਗਟਨ, 14 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 80 ਹੋਰ ਨਵੇਂ ਕੇਸ ਸਾਹਮਣੇ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 80 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 51 ਕੇਸ, 1 ਕੇਸ ਵਾਇਕਾਟੋ ‘ਚ, 7 ਕੇਸ ਬੇਅ ਆਫ਼ ਪਲੇਨਟੀ ‘ਚ, 1 ਕੇਸ ਲੇਕਸ ਵਿੱਚ ਹੈ। ਕ੍ਰਾਈਸਟਚਰਚ ਵਿੱਚ ਇੱਕ ਵਾਧੂ ਕੇਸ ਵੀ ਹੈ, ਜੋ ਕੱਟ-ਆਫ਼ ਤੋਂ ਬਾਅਦ ਰਿਪੋਰਟ ਕੀਤਾ ਗਿਆ ਸੀ, ਇਸ ਲਈ ਕੱਲ੍ਹ ਬੁੱਧਵਾਰ ਦੇ ਕੇਸ ਨੰਬਰਾਂ ਵਿੱਚ ਅਧਿਕਾਰਤ ਤੌਰ ‘ਤੇ ਦਰਜ ਕੀਤਾ ਜਾਵੇਗਾ।
ਅੱਜ ਦੇ ਨਵੇਂ 80 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 9,897 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 62 ਮਰੀਜ਼ ਹਨ, ਇਨ੍ਹਾਂ ਵਿੱਚੋਂ 12 ਨੌਰਥ ਸ਼ੋਰ ਵਿਖੇ, 20 ਆਕਲੈਂਡ ਸਿਟੀ ਵਿਖੇ,ੇ 26 ਮਿਡਲਮੋਰ ਵਿਖੇ, 2 ਮਰੀਜ਼ ਵਾਇਕਾਟੋ ‘ਚ ਅਤੇ 2 ਟੌਰੰਗਾ ਹਸਪਤਾਲ ਵਿੱਚ ਹੈ। 4 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਔਸਤ ਉਮਰ 49 ਸਾਲ ਹੈ।
ਆਕਲੈਂਡ ਬਾਰਡਰ ਅੱਜ ਅੱਧੀ ਰਾਤੀ ਖੁੱਲ੍ਹ ਰਹੇ ਹਨ
ਅੱਜ ਰਾਤ 11.59 ਵਜੇ ਆਕਲੈਂਡ ਬਾਰਡਰ ਲਿਫ਼ਟ (ਖੁੱਲ੍ਹ) ਜਾਏਗਾ ਅਤੇ ਵਸਨੀਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਲਈ ਬੇਤਾਬ ਹੋ ਕੇ ਸ਼ਹਿਰ ਛੱਡ ਦੀ ਤਿਆਰੀ ਵਿੱਚ ਹਨ। ਬਹੁਤ ਸਾਰੇ ਲੋਕ ਟ੍ਰੈਫ਼ਿਕ ਤੋਂ ਬਚਣ ਦੀ ਉਮੀਦ ਵਿੱਚ ਜਲਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਅੱਜ ਰਾਤ ਨੂੰ ਸੜਕ ਰਾਹੀਂ ਸ਼ਹਿਰ ਛੱਡਣ ਦੀ ਤਿਆਰੀ ਕਰ ਰਹੇ ਆਕਲੈਂਡਰਸ ਅੱਧੀ ਰਾਤ ਤੋਂ ਬਾਅਦ ਤੱਕ ਸੀਮਾ ਬੰਦ ਰਹਿਣ ਦੀ ਉਮੀਦ ਕਰ ਸਕਦੇ ਹਨ।
ਸਾਊਥ ਵੱਲ ਟ੍ਰੈਫ਼ਿਕ ਨੂੰ ਰਾਤ 10 ਵਜੇ ਤੋਂ ਸਵੇਰੇ 1 ਵਜੇ ਤੱਕ ਬੰਦ ਕੀਤਾ ਜਾਵੇਗਾ। ਜਦੋਂ ਸਰਹੱਦ ਨੂੰ ਅਧਿਕਾਰਤ ਤੌਰ ‘ਤੇ ਹਟਾ ਦਿੱਤਾ ਜਾਵੇਗਾ ਅਤੇ ਆਵਾਜਾਈ ਦੀ ਇਜਾਜ਼ਤ ਦਿੱਤੀ ਜਾਵੇਗੀ। ਆਕਲੈਂਡ ਵੱਲ ਜਾਣ ਵਾਲੇ ਵਾਹਨ ਚਾਲਕ ਘੱਟੋ-ਘੱਟ ਅੱਧੀ ਰਾਤ ਤੱਕ ਸਟਾਪ/ਗੋ ਟ੍ਰੈਫ਼ਿਕ ਪ੍ਰਬੰਧਨ ਦੇ ਨਾਲ ਦੇਰੀ ਦੀ ਉਮੀਦ ਕਰ ਸਕਦੇ ਹਨ। ਵਾਕਾ ਕੋਟਾਹੀ ਐਨਜ਼ੈੱਡ ਟਰਾਂਸਪੋਰਟ ਏਜੰਸੀ ਵਾਹਨ ਚਾਲਕਾਂ ਨੂੰ ਸਰਹੱਦੀ ਚੌਕੀਆਂ ‘ਤੇ ਰੁਕਾਵਟਾਂ ਨੂੰ ਸੁਰੱਖਿਅਤ ਢੰਗ ਨਾਲ ਹਟਾਉਣ ਲਈ ਧੀਰਜ ਅਤੇ ਜਗ੍ਹਾ ਦੀ ਮੰਗ ਕਰ ਰਹੀ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 80 ਨਵੇਂ ਕੇਸ...