ਵੈਲਿੰਗਟਨ, 15 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 74 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਬੁੱਧਵਾਰ ਦੁਪਹਿਰ ਨੂੰ ਐਲਾਨ ਕੀਤਾ ਕਿ ਟੌਰੰਗਾ ਹਸਪਤਾਲ ‘ਚ ਕੋਵਿਡ ਨਾਲ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਇਸ ਨਾਲ ਦੇਸ਼ ਵਿੱਚ ਕੋਵਿਡ ਨਾਲ ਸੰਬੰਧਿਤ ਮੌਤਾਂ ਦੀ ਗਿਣਤੀ ਵੱਧ ਕੇ 47 ਹੋ ਗਈ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 74 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 56 ਕੇਸ, 9 ਕੇਸ ਵਾਇਕਾਟੋ ‘ਚ, 7 ਕੇਸ ਬੇਅ ਆਫ਼ ਪਲੇਨਟੀ ‘ਚ, 1 ਕੇਸ ਲੇਕਸ ਅਤੇ 1 ਕੇਸ ਕੈਂਟਰਬਰੀ ਵਿੱਚ ਹੈ।
ਅੱਜ ਦੇ ਨਵੇਂ 80 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 9,971 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 61 ਮਰੀਜ਼ ਹਨ, ਇਨ੍ਹਾਂ ਵਿੱਚੋਂ 11 ਨੌਰਥ ਸ਼ੋਰ ਵਿਖੇ, 24 ਆਕਲੈਂਡ ਸਿਟੀ ਵਿਖੇ, 22 ਮਿਡਲਮੋਰ ਵਿਖੇ, 2 ਮਰੀਜ਼ ਵਾਇਕਾਟੋ ‘ਚ, 1 ਟੌਰੰਗਾ ‘ਚ ਅਤੇ 1 ਮਰੀਜ਼ ਕ੍ਰਾਈਸਟਚਰਚ ਹਸਪਤਾਲ ਵਿੱਚ ਹੈ। 4 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਔਸਤ ਉਮਰ 50 ਸਾਲ ਹੈ।
ਤਾਰਨਾਕੀ ਸਕੂਲ ਕਲੱਸਟਰ
ਇਲਥਮ ਦੇ ਤਾਰਨਾਕੀ ਟਾਊਨਸ਼ਿਪ ਵਿੱਚ ਕੋਵਿਡ -19 ਦੇ 15 ਨਵੇਂ ਕੇਸ ਹਨ। ਕੇਸ ਅਧਿਕਾਰਤ ਤੌਰ ‘ਤੇ ਕੱਲ੍ਹ ਦੇ ਨੰਬਰਾਂ ਵਿੱਚ ਸ਼ਾਮਲ ਕੀਤੇ ਜਾਣਗੇ। ਮੰਤਰਾਲੇ ਨੇ ਕਿਹਾ ਕਿ ਕੇਸ ਸੈੱਲਫ਼ ਆਈਸੋਲੇਸ਼ਨ ‘ਚ ਹਨ ਅਤੇ ਸ਼ੁਰੂਆਤੀ ਇੰਟਰਵਿਊ ਸੁਝਾਅ ਦਿੰਦੇ ਹਨ ਕਿ ਉਹ ਸਾਰੇ ਐਤਵਾਰ ਨੂੰ ਰਿਪੋਰਟ ਕੀਤੇ ਗਏ ਇਲਥਮ ਕੇਸ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿੱਚੋਂ 4 ਨਵੇਂ ਕੇਸਾਂ ਦੇ ਲਿੰਕ ਪਹਿਲਾਂ ਹੀ ਪੁਸ਼ਟੀ ਕੀਤੇ ਗਏ ਹਨ ਅਤੇ ਕਿਸੇ ਵੀ ਨਜ਼ਦੀਕੀ ਸੰਪਰਕ ਦੀ ਪਛਾਣ ਕਰਨ, ਆਈਸੋਲੇਟ ਕਰਨ ਅਤੇ ਜਾਂਚ ਕਰਨ ਅਤੇ ਦਿਲਚਸਪੀ ਵਾਲੇ ਸਥਾਨਾਂ ਨੂੰ ਨਿਰਧਾਰਿਤ ਕਰਨ ਲਈ ਜਾਂਚ ਚੱਲ ਰਹੀ ਹੈ। ਤਾਰਨਾਕੀ ਵਿੱਚ ਲੋਕਾਂ ਨੂੰ ਮੰਤਰਾਲੇ ਦੇ ਦਿਲਚਸਪੀ ਵਾਲੇ ਪੰਨੇ ਦੀ ਨਿਗਰਾਨੀ ਕਰਨ ਲਈ ਕਿਹਾ ਜਾਂਦਾ ਹੈ।
ਇਨ੍ਹਾਂ ਨਵੇਂ ਕੇਸਾਂ ਵਿੱਚੋਂ ਜ਼ਿਆਦਾਤਰ ਕੇਸ ਉਨ੍ਹਾਂ ਵਿਦਿਆਰਥੀਆਂ ਵਿੱਚ ਹਨ ਜੋ ਆਮ ਤੌਰ ‘ਤੇ ਇਲਥਮ ਦੇ ਇੱਕ ਸਕੂਲ ਵਿੱਚ ਪੜ੍ਹਦੇ ਹਨ, ਜੋ ਹੁਣ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 74 ਨਵੇਂ ਕੇਸ...