ਵੈਲਿੰਗਟਨ, 24 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 62 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਕੋਵਿਡ -19 ਨਾਲ 50 ਸਾਲਾਂ ਦੇ ਇੱਕ ਮਰੀਜ਼ ਦੀ ਮੌਤ ਹੋ ਗਈ ਹੈ।
ਇਸ ਮਰੀਜ਼ ਨੂੰ 11 ਦਸੰਬਰ ਨੂੰ ਨੌਰਥ ਸ਼ੋਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਕੋਵਿਡ -19 ਬਿਮਾਰੀ ਨਾਲ ਨਿਊਜ਼ੀਲੈਂਡ ਦੀ ਇਹ 49ਵੀਂ ਮੌਤ ਹੋ ਗਈ ਹੈ।
ਜਿਵੇਂ ਕਿ ਦੇਸ਼ ਵਿਸ਼ਵ-ਵਿਆਪੀ ਮਹਾਂਮਾਰੀ ਦੇ ਪਰਛਾਵੇਂ ਵਿੱਚ ਤਿਉਹਾਰਾਂ ਦੇ ਦੂਜੇ ਸੀਜ਼ਨ ਵੱਲ ਜਾ ਰਿਹਾ ਹੈ, ਭਾਈਚਾਰੇ ਵਿੱਚ ਕੋਵਿਡ -19 ਦੇ 62 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਡੈਲਟਾ ਦੇ ਨਵੇਂ 62 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 37 ਕੇਸ, 5 ਕੇਸ ਵਾਇਕਾਟੋ ‘ਚ, 14 ਕੇਸ ਬੇਅ ਆਫ਼ ਪਲੇਨਟੀ ‘ਚ, 5 ਕੇਸ ਲੇਕਸ ‘ਚ ਅਤੇ 1 ਕੇਸ ਕੈਂਟਰਬਰੀ ਵਿੱਚ ਹੈ।
ਅੱਜ ਦੇ ਨਵੇਂ 62 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 10,493 ਹੋ ਗਈ ਹੈ। ਇਸ ਵੇਲੇ 45 ਲੋਕ ਹਸਪਤਾਲ ਵਿੱਚ ਦਾਖ਼ਲ ਹਨ ਜਿਨ੍ਹਾਂ ਵਿੱਚੋਂ 8 ਆਈਸੀਯੂ ਵਿੱਚ ਹਨ। ਹਸਪਤਾਲ ਵਿੱਚ ਭਰਤੀ ਲੋਕਾਂ ਦੀ ਔਸਤ ਉਮਰ 50 ਸਾਲ ਹੈ।
ਕਮਿਊਨਿਟੀ ‘ਚ ਡੈਲਟਾ ਵੇਰੀਐਂਟ ਦੇ ਕੇਸ, ਜਿਨ੍ਹਾਂ ਨੇ ਅਗਸਤ ਵਿੱਚ ਆਕਲੈਂਡ ‘ਚ ਇੱਕ ਮਹੀਨਿਆਂ ਦੇ ਲੌਕਡਾਉਨ ਨੂੰ ਸ਼ੁਰੂ ਕੀਤਾ ਸੀ, ਹਾਲ ਹੀ ਦੇ ਹਫ਼ਤਿਆਂ ਵਿੱਚ ਕੇਸ ਤੇਜ਼ੀ ਨਾਲ ਘਟੇ ਹਨ, ਨਵੇਂ ਕਮਿਊਨਿਟੀ ਮਾਮਲੇ ਕੱਲ੍ਹ 56 ਰਹੇ ਸਨ, ਆਕਲੈਂਡ ‘ਚ ਸਭ ਤੋਂ ਵੱਧ ਕੇਸ ਸਿਰਫ਼ ਇੱਕ ਦਿਨ ਵਿੱਚ 200 ਤੋਂ ਵੱਧ ਇੱਕ ਮਹੀਨਾ ਪਹਿਲਾਂ ਆਏ ਸਨ।
ਪਰ ਦੇਸ਼ ਵਿੱਚ ਕੋਵਿਡ -19 ਦੇ ਨਵੀਨਤਮ ਰੂਪ ਓਮੀਕਰੋਨ ਨੂੰ ਲੈ ਕੇ ਡਰ ਬਣਿਆ ਹੋਇਆ ਹੈ। ਇਸ ਵੇਰੀਐਂਟ ਦਾ ਪਹਿਲੀ ਵਾਰ ਦੱਖਣੀ ਅਫ਼ਰੀਕਾ, ਸੰਯੁਕਤ ਰਾਜ, ਯੂਨਾਈਟਿਡ ਕਿੰਗਡਮ ਅਤੇ ਆਸਟਰੇਲੀਆ ਸਮੇਤ ਕਈ ਦੇਸ਼ਾਂ ਵਿੱਚ ਪਤਾ ਲੱਗਣ ਤੋਂ ਬਾਅਦ ਕੇਸਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਬਹੁਤ ਜ਼ਿਆਦਾ ਛੂਤ ਵਾਲਾ ਇਹ ਰੂਪ ਵਿਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ।
ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਬਾਰਡਰ ਤੋਂ 10 ਨਵੇਂ ਕੇਸ ਆਏ ਹਨ, ਪਰ ਇਹ ਨਹੀਂ ਦੱਸਿਆ ਕਿ ਉਨ੍ਹਾਂ ਯਾਤਰੀਆਂ ਡੇ ਵੇਰੀਐਂਟ ਦਾ ਕੀ ਰੂਪ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ ਅੱਜ ਵੀ 62...