ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 20 ਹੋਰ ਨਵੇਂ ਕੇਸ ਸਾਹਮਣੇ ਆਏ

ਵੈਲਿੰਗਟਨ, 6 ਸਤੰਬਰ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 20 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਦੇ ਕਮਿਊਨਿਟੀ ਵਿੱਚ ਆਏ 20 ਨਵੇਂ ਕੋਵਿਡ ਕੇਸ ਸਾਰੇ ਹੀ ਆਕਲੈਂਡ ਦੇ ਹਨ। ਦੇਸ਼ ‘ਚ ਕਮਿਊਨਿਟੀ ਦੇ 821 ਕੇਸ ਹੋ ਗਏ ਹਨ। ਹੁਣ ਹਸਪਤਾਲ ਵਿੱਚ 40 ਮਰੀਜ਼ ਹਨ ਜਿਨ੍ਹਾਂ ਵਿੱਚੋਂ 6 ਸਖ਼ਤ ਦੇਖਭਾਲ (ICU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 8 ਨੌਰਥ ਸ਼ੋਰ ਹਸਪਤਾਲ, 18 ਮਿਡਲਮੋਰ ਹਸਪਤਾਲ ਅਤੇ 14 ਆਕਲੈਂਡ ਸਿਟੀ ਹਸਪਤਾਲ ਵਿੱਚ ਹਨ।
ਮੈਨੇਜਡ ਆਈਸੋਲੇਸ਼ਨ ਵਿੱਚੋਂ 3 ਨਵੇਂ ਕੇਸ ਪਾਏ ਗਏ ਹਨ ਅਤੇ 1 ਇਤਿਹਾਸਕ ਕੇਸ ਹੈ। ਕੱਲ੍ਹ ਕੁੱਲ 38,710 ਟੀਕੇ ਲਗਾਏ ਗਏ, ਜਿਨ੍ਹਾਂ ਵਿੱਚ ਪਹਿਲੀ ਖ਼ੁਰਾਕ ਦੇ 26,738 ਅਤੇ ਦੂਜੀ ਖ਼ੁਰਾਕ ਦੇ 11,972 ਟੀਕੇ ਲਗਾਏ ਗਏ। ਦੇਸ਼ ਭਰ ਵਿੱਚ ਅੱਜ ਤੱਕ ਤਕਰੀਬਨ 3.9 ਮਿਲੀਅਨ ਟੀਕੇ ਲਗਾਏ ਜਾ ਚੁੱਕੇ ਹਨ।