ਵੈਲਿੰਗਟਨ, 23 ਅਗਸਤ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 35 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੌਜੂਦਾ ਆਕਲੈਂਡ ਕਮਿਊਨਿਟੀ ਦੇ ਤਾਜ਼ਾ ਪ੍ਰਕੋਪ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ 107 ਹੋ ਗਈ ਹੈ।
ਸਿਹਤ ਵਿਭਾਗ ਨੇ ਕਿਹਾ ਕਿ ਅੱਜ ਦੇ 35 ਨਵੇਂ ਕੇਸਾਂ ‘ਚੋਂ 2 ਕੇਸ ਵੈਲਿੰਗਟਨ ਦਾ ਹੈ ਅਤੇ ਬਾਕੀ ਸਾਰੇ 33 ਕੇਸ ਆਕਲੈਂਡ ਵਿੱਚੋਂ ਆਏ ਹੈ। ਇਸ ਨਾਲ ਕਮਿਊਨਿਟੀ ਵਿੱਚ ਕੁੱਲ ਗਿਣਤੀ 107 ਹੋ ਗਈ ਹੈ। ਇਨ੍ਹਾਂ ਵਿੱਚੋਂ 99 ਆਕਲੈਂਡ ਵਿੱਚ ਅਤੇ 8 ਵੈਲਿੰਗਟਨ ਵਿੱਚ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਸ਼ਾਮ 4 ਵਜੇ ਪ੍ਰੈੱਸ ਕਾਨਫ਼ਰੰਸ ਕਰਣਗੇ ਤਾਂ ਜੋ ਅਲਰਟ ਲੈਵਲ ਦੀ ਜਾਣਕਾਰੀ ਦਿੱਤੀ ਜਾ ਸਕੇ। ਗੌਰਤਲਬ ਹੈ ਕਿ ਨਿਊਜ਼ੀਲੈਂਡ ਇਸ ਵੇਲੇ ਕੱਲ੍ਹ ਰਾਤ 11.59 ਵਜੇ ਤੱਕ ਲੈਵਲ 4 ਦੇ ਲੌਕਡਾਉਨ ਵਿੱਚ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਸਾਰੇ ਨਵੇਂ ਮਾਮਲੇ ਜਾਂ ਤਾਂ ਮੈਨੇਜਡ ਆਈਸੋਲੇਸ਼ਨ ਸਹੂਲਤਾਂ ਵਿੱਚ ਹਨ ਜਾਂ ਇਸ ਸਮੇਂ ਤਬਦੀਲ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਿਆਂ ਵਿੱਚ ਵਾਧਾ ਦੀ ਉਮੀਦ ਨਹੀਂ ਸੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ‘ਚ 3 ਨਵੇਂ ਬਾਰਡਰ ਦੇ ਮਾਮਲੇ ਵੀ ਆਏ ਹਨ ਜੋ ਸਾਰੇ ਮੈਨੇਜਡ ਆਈਸੋਲੇਸ਼ਨ ਸਹੂਲਤਾਂ ਵਿੱਚ ਹਨ। ਉਨ੍ਹਾਂ ਕਿਹਾ ਕਿ ਕੱਲ੍ਹ 17,000 ਤੋਂ ਵੱਧ ਕੋਵਿਡ ਟੈੱਸਟ ਪੂਰੇ ਆਕਲੈਂਡ ਵਿੱਚੋਂ ਕੀਤੇ ਗਏ ਹਨ। ਆਕਲੈਂਡ ਦੇ ਕਮਿਊਨਿਟੀ ਟੈਸਟਿੰਗ ਸੈਂਟਰਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਦਿਨ ਰਿਹਾ। ਇਨ੍ਹਾਂ ਵਿੱਚੋਂ ਕੁੱਝ 11,000 ਦੇ ਕਮਿਊਨਿਟੀ ਟੈਸਟਿੰਗ ਸੈਂਟਰਾਂ ਅਤੇ ਲਗਭਗ 6,000 ਨੂੰ ਜਨਰਲ ਪ੍ਰੈਕਟਿਸ ਅਤੇ ਅਰਜ਼ੈਂਟ ਕੇਅਰ ਕਲੀਨਿਕਾਂ ਵਿੱਚ ਟੈੱਸਟ ਕੀਤੇ ਗਏ। ਪੂਰੇ ਨਿਊਜ਼ੀਲੈਂਡ ਵਿੱਚ 35,766 ਟੈੱਸਟ ਕੀਤੇ ਗਏ।
ਅੱਜ ਦੁਪਹਿਰ ਆਕਲੈਂਡ ਵਿੱਚ 16 ਕਮਿਊਨਿਟੀ ਟੈਸਟਿੰਗ ਸੈਂਟਰ ਚੱਲ ਰਹੇ ਹਨ, ਜਿਨ੍ਹਾਂ ਵਿੱਚ ਪੁਕੇਕੋਹੇ ਵਿਖੇ ਇੱਕ ਨਵੀਂ ਸਾਈਟ ਵੀ ਸ਼ਾਮਲ ਹੈ। ਵੈਲਿੰਗਟਨ ਅਤੇ ਹੱਟ ਵੈਲੀ ਵਿੱਚ 11 ਕਮਿਊਨਿਟੀ ਟੈਸਟਿੰਗ ਸੈਂਟਰ ਚੱਲ ਰਹੇ ਹਨ ਅਤੇ ਨਾਲ ਹੀ ਲਗਭਗ 32 ਜੀਪੀ ਵੀ ਕੋਵਿਡ ਦੀ ਜਾਂਚ ਕਰ ਰਹੇ ਹਨ। ਵੈਲਿੰਗਟਨ ਅਤੇ ਹੱਟ ਵੈਲੀ ਖੇਤਰਾਂ ਲਈ ਕੱਲ੍ਹ 3,850 ਤੋਂ ਵੱਧ ਟੈੱਸਟ ਕੀਤੇ ਗਏ ਸਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੱਲ੍ਹ ਕੋਵਿਡ -19 ਟੀਕੇ ਦੀਆਂ 35,800 ਖ਼ੁਰਾਕਾਂ ਦਿੱਤੀਆਂ ਗਈਆਂ ਸਨ, ਇਸ ਨਾਲ ਦੋ ਖ਼ੁਰਾਕਾਂ ਲੈਣ ਵਾਲੇ ਕੀਵੀਆਂ ਦੀ ਕੁੱਲ ਗਿਣਤੀ 31007,801 ਹੋ ਗਈ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 35 ਨਵੇਂ ਹੋਰ...