ਵੈਲਿੰਗਟਨ, 19 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 24 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਅੱਜ ਦੇ ਇਹ ਸਾਰੇ ਮਾਮਲੇ ਆਕਲੈਂਡ ਦੇ ਹਨ। ਹਾਲਾਂਕਿ ਸਿਰਫ਼ 3 ਕੇਸ ਅਣਲਿੰਕ ਹੈ, ਜਦੋਂ ਕਿ ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ 4 ਕੇਸ ਆਏ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਪਬਲਿਕ ਹੈਲਥ ਦੀ ਡਾਇਰੈਕਟਰ ਡਾ. ਕੈਰੋਲਿਨ ਮੈਕਲਨੇ ਨੇ ਅੱਜ ਦੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ।
ਡਾ. ਮੈਕਲਨੇ ਨੇ ਕਿਹਾ ਕਿ 21 ਕੇਸ ਮੌਜੂਦਾ ਪ੍ਰਕੋਪ ਦੇ ਮਾਮਲਿਆਂ ਨਾਲ ਜੁੜੇ ਹੋਏ ਹਨ ਅਤੇ 3 ਕੇਸ ਅਣਲਿੰਕ ਹਨ। ਉਨ੍ਹਾਂ ਨੇ ਕਿਹਾ ਕਿ ਘਰੇਲੂ ਸੰਪਰਕਾਂ ਰਾਹੀਂ 19 ਮਾਮਲੇ ਜੁੜੇ ਹੋਏ ਹਨ, ਜਦੋਂ ਟੈੱਸਟ ਕੀਤਾ ਗਿਆ ਤਾਂ 12 ਕੁਆਰੰਟੀਨ ਵਿੱਚ ਸਨ ਅਤੇ ਬਾਕੀ 9 ਘਰ ਵਿੱਚ ਆਈਸੋਲੇਟ ਸਨ। 3 ਅਣਲਿੰਕਡ ਮਾਮਲਿਆਂ ਦੀ ਜਾਂਚ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਕੇਸਾਂ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਹਾਲ ਹੀ ਦੇ ਕੁੱਝ ਕੇਸ ਵੱਡੇ ਘਰਾਂ ਦੇ ਹਨ, ਜਿੱਥੇ ਸੰਪਰਕਾਂ ਦੇ ਸਕਾਰਾਤਮਿਕ ਟੈੱਸਟ ਕੀਤੇ ਜਾਣ ਦੀ ਉਮੀਦ ਹੈ ਪਰ ਉਹ ਪਹਿਲਾਂ ਹੀ ਆਈਸੋਲੇਟ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੂੰ ਇਹ ਪੁੱਛੇ ਜਾਣ ‘ਤੇ ਕਿ ਆਕਲੈਂਡ ਦੇ ਲੈਵਲ 4 ਤੋਂ ਬਾਹਰ ਆਉਣ ਦੇ ਨਵੇਂ ਮਾਮਲਿਆਂ ਦਾ ਕੀ ਅਰਥ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਡੈਲਟਾ ਸਾਰੇ ਘਰਾਂ ਵਿੱਚ ਸੰਕ੍ਰਮਿਤ ਸੀ ਅਤੇ ਇਸ ਦਾ ਡੋਮਿਨੋ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਕੇਸ ਨੰਬਰ ਲੋਕਾਂ ਨੂੰ ਚਿੰਤਤ ਕਰ ਦੇ ਹਨ। ਆਰਡਰਨ ਨੇ ਕਿਹਾ ਕਿ ਆਕਲੈਂਡ ਵਿੱਚ ਲੈਵਲ 4 ਦੇ ਕਾਰਣ ਅਤੇ ਸ਼ਹਿਰ ਦੇ ਵਸਨੀਕਾਂ ਦੁਆਰਾ ਕੀਤੇ ਗਏ ਕੰਮਾਂ ਦੇ ਕਾਰਣ ਕੋਈ ਵੱਡਾ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੋਇਆ। ਅਸੀਂ ਬਿਲਕੁਲ ਇਸ ਗੱਲ ‘ਤੇ ਧਿਆਨ ਕਰਦੇ ਹਾਂ ਕਿ ਆਕਲੈਂਡਰਸ ਉਨ੍ਹਾਂ ਪਾਬੰਦੀਆਂ ਦਾ ਮੁਕਾਬਲਾ ਕਿਵੇਂ ਕਰ ਰਹੇ ਹਨ, ਜੋ ਅਸੀਂ ਅੱਜ ਤੱਕ ਕੀਤੇ ਹਨ।
ਇਨ੍ਹਾਂ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ ਨੂੰ 1050 ਤੱਕ ਹੋ ਗਈ ਹੈ। ਜਦੋਂ ਕਿ 688 ਕੇਸ ਰਿਕਵਰ ਹੋਏ ਹਨ। ਵੈਲਿੰਗਟਨ ਦੇ ਸਾਰੇ ਕੇਸ ਰਿਕਵਰ ਹੋ ਗਏ ਹਨ, ਜਦੋਂ ਕਿ ਹੁਣ ਸਾਰੇ ਐਕਟਿਵ ਕੇਸ ਆਕਲੈਂਡ ਦੇ ਹੀ ਹਨ। ਹਸਪਤਾਲ ਵਿੱਚ 13 ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਸਖ਼ਤ ਦੇਖਭਾਲ (ICU) ਵਿੱਚ ਹਨ। ਕੱਲ੍ਹ ਦੇਸ਼ ਭਰ ‘ਚ 13,833 ਟੈੱਸਟ ਕੀਤੇ, ਆਕਲੈਂਡ ਵਿੱਚ 5028 ਟੈੱਸਟ ਕੀਤੇ ਗਏ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 24 ਹੋਰ...