ਆਕਲੈਂਡ, 23 ਅਗਸਤ – ਵੈਲਿੰਗਟਨ ‘ਚ ਕੋਵਿਡ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਨਿਊਜ਼ੀਲੈਂਡ ਸ਼ੁੱਕਰਵਾਰ ਅੱਧੀ ਰਾਤ ਤੱਕ ਅਲਰਟ ਲੈਵਲ 4 ਦੇ ਲੌਕਡਾਉਨ ਵਿੱਚ ਰਹੇਗਾ, ਜਦੋਂ ਕਿ ਆਕਲੈਂਡ ਮੰਗਲਵਾਰ 31 ਅਗਸਤ ਦੀ ਅੱਧੀ ਰਾਤ ਤੱਕ ਲੌਕਡਾਉਨ ‘ਚ ਰਹੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕੈਬਨਿਟ ਨੇ ਸਾਰੇ ਨਿਊਜ਼ੀਲੈਂਡ ਨੂੰ ਸ਼ੁੱਕਰਵਾਰ ਰਾਤ 11.59 ਵਜੇ ਤੱਕ ਰੱਖਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਫ਼ੈਸਲੇ ਦੀ ਸ਼ੁੱਕਰਵਾਰ ਨੂੰ ਸਮੀਖਿਆ ਕੀਤੀ ਜਾਵੇਗੀ ਅਤੇ ਦੁਪਹਿਰ ਨੂੰ ਇੱਕ ਅੱਪਡੇਟ ਦਿੱਤਾ ਜਾਵੇਗਾ। ਇਹ ਗੰਦੇ ਪਾਣੀ ਦੇ ਨਤੀਜਿਆਂ ਅਤੇ ਨਿਊਜ਼ੀਲੈਂਡ ਤੋਂ ਬਾਹਰ ਦੇ ਕਿਸੇ ਵੀ ਮਾਮਲੇ ‘ਤੇ ਨਿਰਭਰ ਕਰੇਗਾ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਲੈਵਲ 4 ਦਾ ਘੱਟੋ ਘੱਟ 14 ਦਿਨਾਂ ਦਾ ਚੱਕਰ ਹੋਣਾ ਚਾਹੀਦਾ ਹੈ। ਆਕਲੈਂਡ ਦੇ ਲੌਕਡਾਉਨ ਬਾਰੇ ਫ਼ੈਸਲੇ ਦੀ ਸਮੀਖਿਆ ਅਗਲੇ ਹਫ਼ਤੇ ਸੋਮਵਾਰ ਨੂੰ ਕੀਤੀ ਜਾਵੇਗੀ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਲੌਕਡਾਉਨ ਸ਼ੁੱਕਰਵਾਰ ਤੱਕ ਵਧਿਆ, ਜਦੋਂ ਕਿ...