ਵੈਲਿੰਗਟਨ, 7 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 29 ਹੋਰ ਨਵੇਂ ਕੇਸ ਸਾਹਮਣੇ ਆਏ ਅਤੇ ਇਨ੍ਹਾਂ ਵਿੱਚੋਂ 24 ਕੇਸ ਆਕਲੈਂਡ ਦੇ ਹਨ ਅਤੇ 5 ਕੇਸ ਵਾਇਕਾਟੋ ਦੇ ਹਨ। ਆਕਲੈਂਡ ਦੇ 7 ਕੇਸ ਅਣਲਿੰਕ ਹਨ। ਵਾਇਕਾਟੋ ਵਿੱਚ ਅੱਜ ਦੇ 5 ਕੇਸ ਮਿਲਾ ਕੇ ਹੁਣ ਕੁੱਲ 22 ਕੇਸ ਹੋ ਗਏ ਹਨ।
ਮੈਨੇਜਡ ਆਈਸੋਲੇਸ਼ਨ ਵਿੱਚ ਅੱਜ ਵੀ 2 ਕੇਸ ਆਏ ਹਨ। ਕੋਵਿਡ -19 ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਸ ਅਤੇ ਪਬਲਿਕ ਹੈਲਥ ਡਾਇਰੈਕਟਰ ਡਾ ਕੈਰੋਲਿਨ ਮੈਕਲਨੇ ਨੇ ਅੱਜ ਦੀ ਜਾਣਕਾਰੀ ਦਿੱਤੀ। ਡਾ. ਕੈਰੋਲਿਨ ਮੈਕਲਨੇ ਨੇ ਕਿਹਾ ਕਿ ਅੱਜ ਦੇ ਨਵੇਂ 29 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1,448 ਹੋ ਗਈ ਹੈ। ਹਸਪਤਾਲ ਵਿੱਚ 23 ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਸਖ਼ਤ ਦੇਖਭਾਲ (ICU) ਵਿੱਚ ਹਨ।
ਹਿਪਕਿਨਸ ਨੇ ਕਿਹਾ ਕਿ ਵਾਇਕਾਟੋ ਦੀ ਸਰਹੱਦ ਨੂੰ ਸਾਊਥ ਵਾਲੇ ਪਾਸੇ ਹੋਰ ਵਧਾਇਆ ਜਾ ਰਿਹਾ ਹੈ। ਜਿਸ ਵਿੱਚ ਵੈਟੋਮੋ ਅਤੇ ਓਟੋਰਾਹੰਗਾ ਸ਼ਾਮਿਲ ਹੈ। ਇਹ ਅੱਜ ਰਾਤ 11.59 ਵਜੇ ਲਾਗੂ ਹੋਵੇਗਾ ਅਤੇ ਇਸ ਦਾ ਅਰਥ ਹੈ ਲੈਵਲ 3 ਦੀਆਂ ਪਾਬੰਦੀਆਂ ਲਾਗੂ ਹੋਣਗੀਆਂ। ਇਹ ਸੋਮਵਾਰ ਅੱਧੀ ਰਾਤ ਤੱਕ ਮੌਜੂਦ ਰਹਿਣਗੇ ਅਤੇ ਫਿਰ ਸਮੀਖਿਆ ਕੀਤੀ ਜਾਵੇਗੀ। ਸਰਹੱਦ ਵਧਾਉਣ ਦਾ ਕਾਰਣ ਵਾਇਰਸ ਨੂੰ ਅੱਗੇ ਵਧਣ ਤੋਂ ਰੋਕਣਾ ਹੈ। ਉਨ੍ਹਾਂ ਕਿਹਾ ਕਿ ਖੇਤਰ ਦੇ ਹਰ ਕਿਸੇ ਨੂੰ ਸਾਵਧਾਨ ਰਹਿਣ, ਲੱਛਣਾਂ ਦੀ ਨਿਗਰਾਨੀ ਕਰਨ ਅਤੇ ਬਿਮਾਰ ਹੋਣ ਦੀ ਜਾਂਚ ਕਰਵਾਉਣ ਲਈ ਕਿਹਾ ਜਾਂਦਾ ਹੈ। ਟਰੈਵਲਰ ਨੂੰ ਟੀਕਾ ਲੱਗਾ ਹੋਣਾ ਚਾਹੀਦਾ।
ਮੀਡੀਆ ਨੂੰ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਨੂੰ ਟੀਕਾ ਲਗਵਾਉਣ ਦੀ ਜ਼ਰੂਰਤ ਹੈ, ਡੈਲਟਾ ਟੀਕਾ ਨਾ ਲੱਗੇ ਹੋਏ ਲੋਕਾਂ ਨੂੰ ਲੱਭ ਰਿਹਾ ਹੈ। ਮੌਜੂਦਾ ਪ੍ਰਕੋਪ ਵਿੱਚ ਸਿਰਫ਼ 3 ਪ੍ਰਤੀਸ਼ਤ ਲੋਕਾਂ ਨੂੰ ਇੱਕ ਟੀਕਾ ਲਗਾਇਆ ਗਿਆ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ ਵੀ 29 ਹੋਰ...