ਵੈਲਿੰਗਟਨ, 11 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 35 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਹ ਸਾਰੇ ਕੇਸ ਆਕਲੈਂਡ ਦੇ ਹਨ। ਇਨ੍ਹਾਂ ਮਾਮਲਿਆਂ ਵਿੱਚੋਂ 14 ਮੌਜੂਦਾ ਮਾਮਲਿਆਂ (ਜਿਨ੍ਹਾਂ ਵਿੱਚ ਚਾਰ ਘਰੇਲੂ ਸੰਪਰਕ ਸ਼ਾਮਲ ਹਨ) ਨਾਲ ਸੰਬੰਧਿਤ ਹਨ ਅਤੇ 21 ਕੇਸ ਅਣਲਿੰਕ ਹਨ ਅਤੇ ਇਹ ਜਾਂਚ ਅਧੀਨ ਹਨ। ਪ੍ਰਧਾਨ ਮੰਤਰੀ ਅੱਜ 4 ਵਜੇ ਕੈਬਨਿਟ ਦੁਆਰੇ ਅਲਰਟ ਲੈਵਲ ਬਾਰੇ ਲਏ ਫ਼ੈਸਲੇ ਦੀ ਜਾਣਕਾਰੀ ਸਾਂਝੀ ਕਰਨਗੇ। ਇਸ ਪ੍ਰੈੱਸ ਕਾਨਫ਼ਰੰਸ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ, ਕੋਵਿਡ -19 ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਸ ਅਤੇ ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਸ਼ਾਮਲ ਹੋਣਗੇ। ਇਸ ਰਾਹੀ ਆਕਲੈਂਡਰਸ ਨੂੰ ਇਸ ਬਾਰੇ ਅੱਪਡੇਟ ਕੀਤਾ ਜਾਵੇਗਾ ਕਿ ਉਹ ਸ਼ਹਿਰ ਵਿੱਚ ਲੈਵਲ 3 ਦੀਆਂ ਪਾਬੰਦੀਆਂ ਨੂੰ ਸੌਖਾ ਬਣਾਉਣ ਲਈ ਸਰਕਾਰ ਦੀ ਤਿੰਨ-ਪੜਾਵੀ ਯੋਜਨਾ ਦੇ ਦੂਜੇ ਪੜਾਅ ਵਿੱਚ ਜਾ ਸਕਦੇ ਹਨ ਜਾਂ ਨਹੀਂ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 35 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1,622 ਹੋ ਗਈ ਹੈ। ਹਸਪਤਾਲ ਵਿੱਚ 33 ਮਰੀਜ਼ ਹਨ ਜਿਨ੍ਹਾਂ ਵਿੱਚੋਂ 7 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 5 ਨੌਰਥ ਸ਼ੋਰ ਹਸਪਤਾਲ, 16 ਮਿਡਲਮੋਰ ਹਸਪਤਾਲ ਅਤੇ 9 ਆਕਲੈਂਡ ਸਿਟੀ ਹਸਪਤਾਲ, 1 ਕੇਸ ਸਟਾਰਸ਼ਿਪ ਹਸਪਤਾਲ ‘ਚ, 1 ਕੇਸ ਵਾਇਕਾਟੋ ਬੇਸ ਹਸਪਤਾਲ ਅਤੇ 1 ਕੇਸ ਪਾਲਮਰਸਟਨ ਨੌਰਥ ਵਿੱਚ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ ਵੀ 35 ਹੋਰ...