ਵੈਲਿੰਗਟਨ, 26 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 79 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਗੌਰਤਲਬ ਹੈ ਕਿ ਲੌਂਗ ਵੀਅਕੈਂਡ ਕਰਕੇ ਘੱਟ ਟੈੱਸਟ ਅਤੇ ਟੀਕਾਕਰਨ ਕੀਤਾ ਗਿਆ ਸੀ, ਜਿਸ ਕਾਰਣ ਵਾਇਰਸ ਦੇ ਭਾਈਚਾਰੇ ਵਿੱਚ ਤੇਜ਼ੀ ਨਾਲ ਫੈਲਣ ਦੀ ਚਿੰਤਾ ਹੋ ਸਕਦੀ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 79 ਕੇਸਾਂ ‘ਚ ਆਕਲੈਂਡ ਦੇ 75, ਵਾਈਕਾਟੋ ਦੇ 4 ਕੇਸ ਸ਼ਾਮਿਲ ਹਨ। ਮੰਤਰਾਲੇ ਨੇ ਕਿਹਾ ਕਿ ਅੱਜ ਦੇ 79 ਕੇਸਾਂ ਵਿੱਚੋਂ 46 ਕੇਸ ਲਿੰਕ ਹਨ (ਇਨ੍ਹਾਂ ਵਿੱਚ 24 ਕੇਸ ਘਰੇਲੂ ਸੰਪਰਕ ਦੇ ਹਨ) ਅਤੇ 33 ਅਣਲਿੰਕ ਕੇਸ ਹਨ। ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 2,758 ਹੋ ਗਈ ਹੈ।
ਹਸਪਤਾਲ ਵਿੱਚ 37 ਮਰੀਜ਼ ਹਨ ਜਿਨ੍ਹਾਂ ਵਿੱਚੋਂ 5 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਹੋਣ ਵਾਲਿਆਂ ਵਿੱਚੋਂ 8 ਨੌਰਥ ਸ਼ੋਰ ਹਸਪਤਾਲ, 12 ਮਿਡਲਮੋਰ ਹਸਪਤਾਲ, 17 ਆਕਲੈਂਡ ਸਿਟੀ ਹਸਪਤਾਲ ਵਿੱਚ ਹੈ। ਕੋਵਿਡ -19 ਨਾਲ ਆਕਲੈਂਡ ਦੇ ਹਸਪਤਾਲਾਂ ਵਿੱਚ ਇਸ ਵੇਲੇ ਲੋਕਾਂ ਦੀ ਔਸਤ ਉਮਰ 45 ਸਾਲ ਹੈ।
ਕੱਲ੍ਹ ਆਕਲੈਂਡ ਵਿੱਚ ਵੈਕਸੀਨ ਦੀਆਂ ਸਿਰਫ਼ 4937 ਡੋਜ਼ਾਂ ਦਿੱਤੀਆਂ ਗਈਆਂ ਸਨ, ਜਿਸ ਵਿੱਚ 1410 ਪਹਿਲੀ ਡੋਜ਼ ਅਤੇ 3527 ਦੂਜੀ ਡੋਜ਼ ਸ਼ਾਮਿਲ ਹੈ। ਇਸ ਦਾ ਮਤਲਬ ਹੈ ਕਿ ਆਕਲੈਂਡ ਸ਼ਹਿਰ ਵਿੱਚ ਦਿੱਤੀਆਂ ਗਈਆਂ ਡੋਜ਼ਾਂ ਦੀ ਕੁੱਲ ਸੰਖਿਆ 2,396,115 ਹੋ ਗਈ ਹੈ, ਜਿਸ ਵਿੱਚ 1,293,1840 ਪਹਿਲੀ ਡੋਜ਼ ਜਾਂ ਯੋਗ ਆਬਾਦੀ ਦਾ 90% ਹੈ ਅਤੇ 1,102,275 ਦੂਜੀ ਡੋਜ਼ ਜਾਂ 77% ਯੋਗ ਨਿਵਾਸੀ ਸ਼ਾਮਿਲ ਹਨ।
ਜਦੋਂ ਕਿ ਦੇਸ਼ ਭਰ ‘ਚ 10,660 ਲੋਕਾਂ ਨੂੰ ਟੀਕੇ ਲਗਾਏ ਗਏ, ਜਿਨ੍ਹਾਂ ਵਿੱਚ 3,492 ਲੋਕਾਂ ਨੇ ਆਪਣਾ ਪਹਿਲਾ ਅਤੇ 7,168 ਲੋਕਾਂ ਨੇ ਆਪਣਾ ਦੂਜਾ ਟੀਕਾ ਲਗਵਾਇਆ ਹੈ। ਨਿਊਜ਼ੀਲੈਂਡ ਵਿੱਚ ਹੁਣ ਤੱਕ 6,634,258 ਵੈਕਸੀਨ ਦੀਆਂ ਡੋਜ਼ਾਂ ਦਿੱਤੀਆਂ ਗਈਆਂ ਹਨ। ਇਸ ਵਿੱਚ 3,646,869 ਪਹਿਲੀ ਡੋਜ਼ ਜਾਂ 87% ਯੋਗ ਅਤੇ 2,987,389 ਜਾਂ 71% ਯੋਗ ਕੀਵੀਆਂ ਦੀ ਆਬਾਦੀ ਸ਼ਾਮਿਲ ਹੈ।
ਮਾਓਰੀ ਕਮਿਊਨਿਟੀ ‘ਚ ਵੈਕਸੀਨ ਦੀ ਪਹਿਲੀ ਡੋਜ਼ 394,513 ਜਾਂ 69% ਯੋਗ ਲੋਕਾਂ ਨੂੰ ਅਤੇ 277,596 ਦੂਜੀ ਡੋਜ਼ ਜਾਂ 49% ਯੋਗ ਲੋਕਾਂ ਨੂੰ ਲੱਗੀ ਹੈ। ਜਦੋਂ ਕਿ ਪੈਸੀਫਿਕ ਲੋਕਾਂ ‘ਚ ਵੈਕਸੀਨ ਦੀ ਪਹਿਲੀ ਡੋਜ਼ 238,227 ਜਾਂ ਯੋਗ ਆਬਾਦੀ ਦਾ 83% ਨੂੰ ਲੱਗੀ ਹੈ, ਜਦੋਂ ਕਿ ਦੂਜੀ ਡੋਜ਼ 185,272 ਜਾਂ 65% ਲੋਕਾਂ ਨੂੰ ਹੀ ਲੱਗੀ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ 79 ਹੋਰ ਨਵੇਂ...