ਵੈਲਿੰਗਟਨ, 13 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 175 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਕੇਸਾਂ ਵਿੱਚ ਤਾਰਾਨਾਕੀ ਵਿੱਚ ਪਹਿਲਾਂ ਵੀਰਵਾਰ ਨੂੰ ਐਲਾਨ ਕੀਤਾ ਗਏ 5 ਕੇਸ ਸ਼ਾਮਲ ਹਨ ਪਰ ਇਨ੍ਹਾਂ ਨੂੰ ਅੱਜ ਅਧਿਕਾਰਤ ਤੌਰ ‘ਤੇ ਕੇਸਾਂ ਦੀ ਗਿਣਤੀ ਵਿੱਚ ਸ਼ਾਮਲ ਕੀਤਾ ਗਿਆ ਹੈ। ਅੱਜ ਸਰਹੱਦ ‘ਤੋਂ ਵੀ ਦੇਸ਼ ਵਿੱਚ 2 ਕੇਸ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਇਤਿਹਾਸਕ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 175 ਕੇਸਾਂ ‘ਚ ਆਕਲੈਂਡ ‘ਚੋਂ 159 ਕੇਸ, ਵਾਇਕਾਟੋ ‘ਚੋਂ 8 ਕੇਸ, ਨੌਰਥਲੈਂਡ ‘ਚੋਂ 2 ਕੇਸ, ਤਾਰਾਨਾਕੀ ‘ਚੋਂ 5 ਕੇਸ ਅਤੇ 1 ਕੇਸ ਲੇਕਸ ਟਾਪੋ ਦਾ ਹੈ। ਅੱਜ ਦੇ ਬਹੁਤੇ ਕੇਸ (104) ਮੌਜੂਦਾ ਕੇਸਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿੱਚੋਂ 84 ਨੂੰ ਅਜੇ ਜੋੜਿਆ ਜਾਣਾ ਬਾਕੀ ਹੈ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 5,371 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 93 ਮਰੀਜ਼ ਹਨ, ਜਿਨ੍ਹਾਂ ਵਿੱਚੋਂ 9 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 51 ਸਾਲ ਹੈ। ਇਹ ਸਾਰੇ ਮਰੀਜ਼ ਆਕਲੈਂਡ ੇ ਹਸਪਤਾਲਾਂ ਵਿੱਚ ਹਨ, ਇਨ੍ਹਾਂ ਵਿੱਚੋਂ 25 ਨੌਰਥ ਸ਼ੋਰ ਹਸਪਤਾਲ, 30 ਮਿਡਲਮੋਰ ਹਸਪਤਾਲ ਅਤੇ 36 ਆਕਲੈਂਡ ਸਿਟੀ ਹਸਪਤਾਲ ਵਿੱਚ ਅਤੇ 2 ਵੈਟਾਕੇਅਰ ਹਸਪਤਾਲ ਵਿੱਚ ਹਨ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 175 ਹੋਰ ਨਵੇਂ...