ਵੈਲਿੰਗਟਨ, 16 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਰਿਕਾਰਡ 222 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਅਤੇ 1 ਹੋਰ ਮੌਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੌਤ ਆਕਲੈਂਡ ਸਿਟੀ ਹਸਪਤਾਲ ਵਿੱਚ ਇੱਕ ਮਰੀਜ਼ ਦੀ ਹੋਈ ਹੈ।
ਸਿਹਤ ਮੰਤਰਾਲੇ ਦੇ ਅੱਜ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ, “ਮਰੀਜ਼, ਜੋ 70 ਸਾਲਾਂ ਦਾ ਸੀ, ਉਸ ਨੂੰ 11 ਨਵੰਬਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਬਾਅਦ ਵਿੱਚ ਉਸ ਦਾ ਕੋਵਿਡ -19 ਲਈ ਕੀਤਾ ਗਿਆ ਟੈੱਸਟ ਪਾਜ਼ੇਟਿਵ ਆਇਆ ਸੀ”।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 222 ਕੇਸਾਂ ‘ਚ ਆਕਲੈਂਡ ‘ਚੋਂ 197 ਕੇਸ, 20 ਵਾਇਕਾਟੋ ‘ਚ, 1 ਨੌਰਥਲੈਂਡ ‘ਚ, 2 ਟਾਪੋ ‘ਚ ਅਤੇ 1 ਕੇਸ ਵੈਰਾਰਾਪਾ ‘ਚੋਂ ਆਇਆ ਹੈ। ਵਾਇਕਾਟੋ ਦੇ 9 ਕੇਸ ਓਟੋਰੋਹੰਗਾ ਤੋਂ, 7 ਹੈਮਿਲਟਨ ਤੋਂ, 1 ਟੇ ਅਵਾਮੁਤੂ ਤੋਂ, 1 ਟੇ ਕੁਈਟੀ ਤੋਂ ਅਤੇ 2 ਪੁਸ਼ਟੀ ਦੀ ਉਡੀਕ ਕਰ ਰਹੇ ਹਨ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 5,973 ਹੋ ਗਈ ਹੈ। ਅੱਜ ਦੇ ਇਨ੍ਹਾਂ 222 ਕੇਸਾਂ ਵਿੱਚੋਂ 135 ਕੇਸ ਮਹਾਂਮਾਰੀ ਵਿਗਿਆਨ ਨਾਲ ਲਿੰਕ ਹਨ, ਜਦੋਂ ਕਿ 87 ਕੇਸ ਨੂੰ ਮੌਜੂਦਾ ਕੇਸਾਂ ਨਾਲ ਜੋੜਿਆ ਜਾਣਾ ਬਾਕੀ ਹੈ। ਪਿਛਲੇ 14 ਦਿਨਾਂ ਤੋਂ 866 ਕੇਸ ਅਣਲਿੰਕ ਹਨ।
ਇਸ ਵੇਲੇ ਹਸਪਤਾਲ ਵਿੱਚ 91 ਮਰੀਜ਼ ਹਨ, ਜਿਨ੍ਹਾਂ ਵਿੱਚੋਂ 7 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 23 ਨੌਰਥ ਸ਼ੋਰ ਹਸਪਤਾਲ ‘ਚ, 23 ਮਿਡਲਮੋਰ ਹਸਪਤਾਲ ‘ਚ ਅਤੇ 38 ਆਕਲੈਂਡ ਸਿਟੀ ਹਸਪਤਾਲ ‘ਚ, 3 ਵੈਟਾਕੇਰੇ ਹਸਪਤਾਲ ‘ਚ, 1 ਵਿਅਕਤੀ ਫ਼ਾਂਗਰੇਈ ਹਸਪਤਾਲ ‘ਚ ਅਤੇ 3 ਵਿਅਕਤੀ ਵਾਇਕਾਟੋ ਹਸਪਤਾਲ ਵਿੱਚ ਦਾਖ਼ਲ ਹੈ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 48 ਸਾਲ ਹੈ।
ਵਿੱਚ ਬਹੁਤੇ ਮਰੀਜ਼ ਆਕਲੈਂਡ ਵਿੱਚ ਹਨ, ਜਦੋਂ ਕਿ ਜਨਤਕ ਸਿਹਤ ਟੀਮਾਂ ਦੁਆਰਾ ਪ੍ਰਬੰਧਿਤ ਕੀਤੇ ਜਾ ਰਹੇ ਕਿਰਿਆਸ਼ੀਲ ਸੰਪਰਕਾਂ ਦੀ ਗਿਣਤੀ ਲਗਾਤਾਰ ਵੱਧ ਦੀ ਜਾ ਰਹੀ ਹੈ, ਅੱਜ ਸੋਮਵਾਰ ਤੱਕ 5,659 ਸਰਗਰਮ ਸੰਪਰਕਾਂ ਦੀ ਪਛਾਣ ਕੀਤੀ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ ਰਿਕਾਰਡ 222 ਨਵੇਂ...