ਵੈਲਿੰਗਟਨ, 19 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 198 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਡੈਲਟਾ ਦਾ ਪ੍ਰਕੋਪ ਦੇਸ਼ ਦੇ 6 ਖੇਤਰਾਂ ਵਿੱਚ ਫੈਲਿਆ ਹੈ। ਅੱਜ ਦੇ ਨਵੇਂ ਕੇਸ ਨੌਰਥਲੈਂਡ, ਆਕਲੈਂਡ, ਵਾਇਕਾਟੋ, ਬੇ ਆਫ਼ ਪਲੇਨਟੀ, ਵਾਇਰਾਰਾਪਾ, ਮਿਡ ਸੈਂਟਰਲ, ਲੇਕਸ/ਟੌਪੋ, ਕੈਂਟਰਬਰੀ ਅਤੇ ਵੈਲਿੰਗਟਨ ‘ਚ ਇੱਕ ਕਮਜ਼ੋਰ ਪਾਜ਼ੇਟਿਵ ਕੇਸ ਦਰਜ ਕੀਤਾ ਗਿਆ ਹੈ।
ਮੰਤਰਾਲੇ ਨੇ ਕਿਹਾ ਕਿ ਬੇਅ ਆਫ਼ ਪਲੇਨਟੀ ‘ਚ ਕੱਲ੍ਹ ਐਲਾਨੇ ਗਏ ਇੱਕ ਕੇਸ ਨੂੰ ਅਧਿਕਾਰਤ ਤੌਰ ‘ਤੇ ਅੱਜ ਦੇ ਅੰਕੜਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਅੱਜ ਮੈਨੇਜਡ ਆਈਸੋਲੇਸ਼ਨ ‘ਚ 1 ਕੇਸ ਇੰਗਲੈਂਡ ਤੋਂ ਆਏ ਯਾਤਰੀ ਦਾ ਆਇਆ ਹੈ, ਜੋ 11 ਨਵੰਬਰ ਨੂੰ ਨਿਊਜ਼ੀਲੈਂਡ ਆਇਆ ਸੀ ਤੇ ਆਪਣੀ ਠਹਿਰ ਦੇ ਪੰਜਵੇਂ ਦਿਨ ਪਾਜ਼ੇਟਿਵ ਆਇਆ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 198 ਕੇਸਾਂ ‘ਚੋਂ ਆਕਲੈਂਡ ‘ਚ 152 ਕੇਸ, 30 ਵਾਇਕਾਟੋ ‘ਚ, 5 ਨੌਰਥਲੈਂਡ ‘ਚ, 2 ਲੇਕਸ/ਟੌਪੋ ‘ਚ, 6 ਕੇਸ ਬੇ ਆਫ਼ ਪਲੇਨਟੀ, 1 ਕੇਸ ਮਿਡ ਸੈਂਟਰਲ, 1 ਕੇਸ ਵਾਇਰਾਰਾਪਾ ਅਤੇ 1 ਕੇਸ ਕੈਂਟਰਬਰੀ ਵਿੱਚ ਆਇਆ ਹੈ। ਅੱਜ ਦੇ ਇਨ੍ਹਾਂ 198 ਕੇਸਾਂ ਵਿੱਚੋਂ 110 ਕੇਸ ਮਹਾਂਮਾਰੀ ਵਿਗਿਆਨ ਨਾਲ ਲਿੰਕ ਹਨ, ਜਦੋਂ ਕਿ 88 ਕੇਸ ਨੂੰ ਮੌਜੂਦਾ ਕੇਸਾਂ ਨਾਲ ਜੋੜਿਆ ਜਾਣਾ ਬਾਕੀ ਹੈ।
ਅੱਜ ਦੇ ਨਵੇਂ 198 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 6,532 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 76 ਮਰੀਜ਼ ਹਨ, ਜਿਨ੍ਹਾਂ ਵਿੱਚੋਂ 6 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 50 ਸਾਲ ਹੈ।
ਵੈਕਸੀਨ ਪਾਸ:
ਨਵਾਂ ਵੈਕਸੀਨ ਪਾਸ, ਜਿਸ ਨੂੰ ਇਸ ਹਫ਼ਤੇ ਕੁੱਝ ਅੜਚਣਾਂ ਦਾ ਸਾਹਮਣਾ ਕਰਨਾ ਪਿਆ, ਨੂੰ ਲਗਭਗ 700,000 ਲੋਕਾਂ ਦੁਆਰਾ ਡਾਊਨਲੋਡ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਪਾਸ MyCoivdRecord.health.nz ‘ਤੇ ਬੁੱਕ ਕੀਤਾ ਜਾ ਸਕਦਾ ਹੈ। ਮੰਤਰਾਲੇ ਨੇ ਅੱਗੇ ਕਿਹਾ ਕਿ ਸਿਸਟਮ ਸੁਚਾਰੂ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਦੀ ਸਮਰੱਥਾ ਵਧਾਈ ਗਈ ਸੀ।
ਅੱਜ ਦਾ ਅੱਪਡੇਟ ਸਿਹਤ ਮੰਤਰੀ ਐਂਡਰਿਊ ਲਿਟਲ ਦੁਆਰਾ ਗਰਮੀਆਂ ਵਿੱਚ ਕੋਵਿਡ -19 ਦੇ ਸੰਭਾਵਿਤ ਵਾਧੇ ਦੀਆਂ ਭਵਿੱਖ ਬਾਣੀਆਂ ਦੀ ਪਾਲਣਾ ਕਰਦਾ ਹੈ, ਜਦੋਂ ਕਿ ਦੂਰ ਉੱਤਰੀ ਆਈਡੱਬਲਿਯੂਆਈ (iwi) ਨਗਾਤੀ ਕਾਹੂ ਦੀ ਚੇਅਰ ਨੇ ਆਕਲੈਂਡ ਦੀ ਉੱਤਰੀ ਸਰਹੱਦ ਨੂੰ ਖੋਲ੍ਹਣ ਦੇ ਨਤੀਜਿਆਂ ‘ਤੇ ਗੰਭੀਰ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ ਹੈ। ਸਰਹੱਦ 14 ਦਸੰਬਰ ਨੂੰ ਰਾਤ 11.59 ਵਜੇ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਲੋਕਾਂ ਅਤੇ ਕੋਵਿਡ -19 ਟੈੱਸਟ ਦੇ ਨਕਾਰਾਤਮਿਕ ਨਤੀਜਿਆਂ ਵਾਲੇ ਲੋਕਾਂ ਲਈ ਖੁੱਲ੍ਹ ਜਾਵੇਗੀ। ਸਰਕਾਰ ਵੱਲੋਂ 29 ਨਵੰਬਰ ਨੂੰ ਨਿਊਜ਼ੀਲੈਂਡ ਦੇ ਅਲਰਟ ਲੈਵਲ ਸਿਸਟਮ ਤੋਂ ਟਰੈਫ਼ਿਕ ਲਾਈਟ ਮਾਡਲ ਵਿੱਚ ਸ਼ਿਫ਼ਟ ਹੋਣ ਬਾਰੇ ਹੋਰ ਵੇਰਵਿਆਂ ਦਾ ਐਲਾਨ ਕਰਨ ਦੀ ਉਮੀਦ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 198 ਨਵੇਂ ਹੋਰ...