ਵੈਲਿੰਗਟਨ, 24 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 215 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਦੇ ਇਨ੍ਹਾਂ ਨਵੇਂ ਕੇਸਾਂ ਦਾ ਮਤਲਬ ਹੈ ਕਿ ਡੈਲਟਾ ਫੈਲਣ ਦੀ ਲਾਗ ਦੀ ਗਿਣਤੀ ਹੁਣ 5000 ਨੂੰ ਪਾਰ ਕਰ ਗਈ ਹੈ।
ਕੋਵਿਡ ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਜ਼ ਅਤੇ ਸਿਹਤ ਦੇ ਡਾਇਰੈਕਟਰ-ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਦੁਪਹਿਰ ਨੂੰ ਪ੍ਰੈੱਸ ਕਾਨਫ਼ਰੰਸ ਵਿੱਚ ਅੱਪਡੇਟ ਦਿੱਤੀ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 215 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 181 ਕੇਸ, 18 ਵਾਇਕਾਟੋ ‘ਚ, 12 ਕੇਸ ਬੇ ਆਫ਼ ਪਲੇਨਟੀ, 3 ਨੌਰਥਲੈਂਡ ‘ਚ ਅਤੇ 1 ਕੇਸ ਕੈਂਟਰਬਰੀ ਵਿੱਚ ਆਇਆ ਹੈ।
ਅੱਜ ਦੇ ਨਵੇਂ 215 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 7,268 ਹੋ ਗਈ ਹੈ। ਅੱਜ ਦੇ 215 ਕੇਸਾਂ ਵਿੱਚੋਂ 118 ਦਾ ਅਜੇ ਪ੍ਰਕੋਪ ਨਾਲ ਲਿੰਕ ਹੋਣਾ ਬਾਕੀ ਹੈ, ਜਦੋਂ ਕਿ 97 ਕੇਸਾਂ ਦਾ ਪ੍ਰਕੋਪ ਨਾਲ ਲਿੰਕ ਹੈ। ਇਸ ਵੇਲੇ ਹਸਪਤਾਲ ਵਿੱਚ 87 ਮਰੀਜ਼ ਹਨ, ਇਨ੍ਹਾਂ ਵਿੱਚੋਂ 8 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਨੌਰਥ ਰੀਜ਼ਨ ਦੇ ਹਸਪਤਾਲਾਂ ਵਿੱਚ ਦਾਖਲ ਵਿਅਕਤੀਆਂ ਵਿੱਚੋਂ, 47 ਕੇਸ (57 ਫ਼ੀਸਦੀ) ਆਪਣੀ ਉਮਰ ਦੇ ਕਾਰਣ ਅਣ-ਟੀਕੇ ਵਾਲੇ ਜਾਂ ਯੋਗ ਨਹੀਂ ਹਨ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 45 ਸਾਲ ਹੈ।
ਸਿਹਤ ਮੰਤਰਾਲਾ ਨੇ ਹੁਣ ਡੈਲਟਾ ਦੇ ਪ੍ਰਕੋਪ ਵਿੱਚ ਮਰ ਚੁੱਕੇ ਉਨ੍ਹਾਂ ਲੋਕਾਂ ਦੀ ਟੀਕਾਕਰਣ ਸਥਿਤੀ ਦੀ ਰਿਪੋਰਟ ਬਾਰੇ ਦੱਸਿਆ ਕਿ ਅੱਜ ਤੱਕ ਦਰਜ ਕੀਤੀਆਂ ਗਈਆਂ 15 ਮੌਤਾਂ ਵਿੱਚੋਂ, 10 ਨੂੰ ਟੀਕਾਕਰਣ ਨਹੀਂ ਕੀਤਾ ਗਿਆ ਸੀ, 2 ਨੂੰ ਕੋਵਿਡ -19 ਦੇ ਸੰਕਰਮਣ ਤੋਂ 14 ਦਿਨ ਪਹਿਲਾਂ ਇੱਕ ਟੀਕਾ ਲੱਗਾ ਸੀ ਅਤੇ 3 ਨੂੰ ਦੋਵੇਂ ਟੀਕੇ ਲੱਗੇ ਹੋਏ ਸਨ (ਕੋਵਿਡ -19 ਦੇ ਸੰਕਰਮਣ ਤੋਂ ਘੱਟੋ-ਘੱਟ 14 ਦਿਨ ਪਹਿਲਾਂ)। ਪਿਛਲੇ 14 ਦਿਨਾਂ ਵਿੱਚ 920 ਕੇਸ ਅਣਲਿੰਕ ਹੋਏ ਹਨ।
ਬਲੂਮਫੀਲਡ ਨੇ ਕਿਹਾ ਕਿ 2020 ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੋਵਿਡ-19 ਨਾਲ ਨਿਊਜ਼ੀਲੈਂਡ ਵਿੱਚ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲ ਹੀ ਵਿੱਚ ਹੋਈਆਂ ਮੌਤਾਂ ਦੀ ਉਮਰ 40 ਸਾਲ ਤੋਂ ਲੈ ਕੇ 90 ਸਾਲ ਦੇ ਕੁੱਝ ਲੋਕਾਂ ਤੱਕ ਹੈ। ਉਨ੍ਹਾਂ ਨੇ ਦੁਹਰਾਇਆ ਕਿ, ਜਿਵੇਂ ਕਿ ਸਾਡੀਆਂ ਟੀਕਾਕਰਣ ਦੀਆਂ ਦਰਾਂ ਵਧਦੀਆਂ ਹਨ, ਸੰਖਿਆ ਦੇ ਆਧਾਰ ‘ਤੇ ਉਸੇ ਤਰ੍ਹਾਂ ਅਜਿਹੇ ਕੇਸਾਂ ਦੀ ਗਿਣਤੀ ਵੀ ਵਧੇਗੀ, ਸਿਰਫ਼ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਗਿਆ ਹੈ।
ਹਿਪਕਿਨਜ਼ ਵੱਲੋਂ ਨਿਊਜ਼ੀਲੈਂਡ ਦੀ ਸਰਹੱਦ ਨੂੰ ਸਾਵਧਾਨੀ ਨਾਲ ਮੁੜ ਖੋਲ੍ਹਣ ਲਈ ਵਿਆਪਕ ਤਬਦੀਲੀਆਂ ਦਾ ਐਲਾਨ ਕੀਤੀ, ਜੋ 2022 ਦੇ ਸ਼ੁਰੂ ਵਿੱਚ ਲਾਗੂ ਹੋ ਰਹੀ ਹੈ। 16 ਜਨਵਰੀ ਨੂੰ ਰਾਤ 11.59 ਵਜੇ ਤੋਂ, ਪੂਰੀ ਤਰ੍ਹਾਂ ਟੀਕਾਕਰਣ ਵਾਲੇ ਨਿਊਜ਼ੀਲੈਂਡਰ ਅਤੇ ਆਸਟਰੇਲੀਆ ਤੋਂ ਯੋਗ ਯਾਤਰੀਆਂ ਨੂੰ MIQ ਤੋਂ ਬਿਨਾਂ ਦੇਸ਼ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਦੋਂ ਕਿ 13 ਫਰਵਰੀ ਦੀ ਅੱਧੀ ਰਾਤ ਤੋਂ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਨਿਊਜ਼ੀਲੈਂਡਰਸ ਬਾਕੀ ਸਾਰੇ ਦੇਸ਼ਾਂ ਤੋਂ ਯਾਤਰਾ ਕਰ ਸਕਣਗੇ। ਸਾਰੇ ਯਾਤਰੀਆਂ ਨੂੰ ਨੈਗੇਟਿਵ ਪ੍ਰੀ-ਡਿਪਾਰਚਰ ਟੈੱਸਟ ਅਤੇ ਟੀਕਾਕਰਣ ਦਸਤਾਵੇਜ਼ਾਂ ਦੀ ਲੋੜ ਹੋਵੇਗੀ।
ਉਨ੍ਹਾਂ ਨੂੰ ਪਹੁੰਚਣ ‘ਤੇ ਇੱਕ ਦਿਨ 0/1 ਟੈੱਸਟ ਦੀ ਲੋੜ ਪਵੇਗੀ। ਪਹੁੰਚਣ ‘ਤੇ ਆਈਸੋਲੇਟ ਕਰਨ ਦੀ ਲੋੜ ਹੋਵੇਗੀ ਅਤੇ ਹੋਮ ਆਈਸੋਲੇਸ਼ ਛੱਡਣ ਤੋਂ ਪਹਿਲਾਂ ਇੱਕ ਹੋਰ ਨੈਗੇਟਿਵ ਟੈੱਸਟ ਦੀ ਲੋੜ ਹੋਵੇਗੀ। ਹਿਪਕਿਨਜ਼ ਨੇ ਕਿਹਾ ਕਿ, “ਦੁਨੀਆ ਨਾਲ ਮੁੜ ਜੁੜਨ ਲਈ ਇੱਕ ਪੜਾਅਵਾਰ ਪਹੁੰਚ ਸਭ ਤੋਂ ਸੁਰੱਖਿਅਤ ਪਹੁੰਚ ਹੈ”।
ਉਨ੍ਹਾਂ ਨੇ ਕਿਹਾ ਕਿ ਇੰਡੋਨੇਸ਼ੀਆ, ਫਿਜ਼ੀ, ਪਾਕਿਸਤਾਨ, ਭਾਰਤ ਅਤੇ ਬ੍ਰਾਜ਼ੀਲ ਨੂੰ ਦਸੰਬਰ ਦੇ ਸ਼ੁਰੂ ਵਿੱਚ ‘ਬਹੁਤ ਉੱਚ ਜੋਖ਼ਮ’ ਵਾਲੀ ਸੂਚੀ ਵਿੱਚੋਂ ਹਟਾ ਦਿੱਤਾ ਜਾਵੇਗਾ, ਜਿਸ ਨਾਲ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਸਿੱਧੇ ਨਿਊਜ਼ੀਲੈਂਡ ‘ਚ ਉਡਾਣ ਭਰ ਦੀ ਆਗਿਆ ਮਿਲ ਜਾਏਗੀ। ਜਦੋਂ ਕਿ ਪਾਪੂਆ ਨਿਊ ਗਿੰਨੀ ਨੂੰ ਇੱਕ ਬਹੁਤ ਉੱਚ-ਜੋਖ਼ਮ ਵਾਲੇ ਦੇਸ਼ ਵਜੋਂ ਸ਼੍ਰੇਣੀਬੱਧ ਕੀਤਾ ਜਾਣਾ ਜਾਰੀ ਰਹੇਗਾ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 215 ਨਵੇਂ...