ਵੈਲਿੰਗਟਨ, 25 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 178 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ।
ਸਿਹਤ ਮੰਤਰਾਲੇ ਦੇ ਅਨੁਸਾਰ ਕੱਲ੍ਹ ਦੁਪਹਿਰ ਆਕਲੈਂਡ ਸਿਟੀ ਹਸਪਤਾਲ ਵਿੱਚ 50 ਸਾਲਾਂ ਦੇ ਇੱਕ ਮਰੀਜ਼ ਦੀ ਮੌਤ ਹੋ ਗਈ, ਕੋਰੋਨਾਵਾਇਰਸ ਨਾਲ ਸੰਬੰਧਿਤ ਇਹ ਦੇਸ਼ ਦੀ 41ਵੀਂ ਕੋਵਿਡ -19 ਮੌਤ ਹੈ। ਮਰੀਜ਼ ਨੂੰ 5 ਨਵੰਬਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 178 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 149 ਕੇਸ, 16 ਵਾਇਕਾਟੋ ‘ਚ, 9 ਕੇਸ ਬੇ ਆਫ਼ ਪਲੇਨਟੀ, 2 ਕੇਸ ਨੌਰਥਲੈਂਡ, 1 ਕੇਸ ਲੇਕਸ ਟਾਪੋ ਅਤੇ 1 ਕੇਸ ਮਿਡ ਸੈਂਟਰਲ ‘ਚ ਜੋ ਕਿ ਪਾਹੀਆਟੂਆ ਵਿੱਚ ਹੈ।
ਅੱਜ ਦੇ ਨਵੇਂ 178 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 7,660 ਹੋ ਗਈ ਹੈ। ਅੱਜ ਦੇ 178 ਕੇਸਾਂ ਵਿੱਚੋਂ 82 ਦਾ ਅਜੇ ਪ੍ਰਕੋਪ ਨਾਲ ਲਿੰਕ ਹੋਣਾ ਬਾਕੀ ਹੈ, ਜਦੋਂ ਕਿ 96 ਕੇਸਾਂ ਦਾ ਪ੍ਰਕੋਪ ਨਾਲ ਲਿੰਕ ਹੈ। ਇਸ ਵੇਲੇ ਹਸਪਤਾਲ ਵਿੱਚ 77 ਮਰੀਜ਼ ਹਨ, ਇਨ੍ਹਾਂ ਵਿੱਚੋਂ 8 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 16 ਨੌਰਥ ਸ਼ੋਰ ਹਸਪਤਾਲ, 25 ਮਿਡਲਮੋਰ ਹਸਪਤਾਲ, 33 ਆਕਲੈਂਡ ਸਿਟੀ ਹਸਪਤਾਲ ‘ਚ, 1 ਰੋਟੋਰੂਆ ਹਸਪਤਾਲ ਅਤੇ 2 ਵਾਇਕਾਟੋ ਹਸਪਤਾਲ ਵਿੱਚ ਦਾਖ਼ਲ ਹੈ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 46 ਸਾਲ ਹੈ।
ਮੰਤਰਾਲੇ ਨੇ ਹਸਪਤਾਲ ਵਿੱਚ ਟੀਕਾਕਰਣ ਦੀ ਸਥਿਤੀ ਬਾਰੇ ਦੱਸਿਆ ਕਿ 60% ਅਣ-ਟੀਕਾਕਰਣ ਵਾਲੇ ਹਨ, 7% ਅੰਸ਼ਿਕ ਤੌਰ ‘ਤੇ ਦੋ ਹਫ਼ਤਿਆਂ ਤੋਂ ਘੱਟ ਸਮੇਂ ‘ਚ ਟੀਕਾਕਰਣ ਕੀਤੇ ਗਏ ਹਨ, 11% ਨੂੰ 14 ਦਿਨਾਂ ਤੋਂ ਵੱਧ ਸਮੇਂ ‘ਚ ਅੰਸ਼ਿਕ ਤੌਰ ‘ਤੇ ਟੀਕਾ ਲਗਾਇਆ ਗਿਆ ਹੈ, 1 ਕੇਸ ਨੂੰ ਦੋ ਹਫ਼ਤਿਆਂ ਤੋਂ ਘੱਟ ਸਮੇਂ ‘ਚ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਗਿਆ ਹੈ ਅਤੇ 4 ਕੇਸ, ਜਾਂ 6% ਦੋ ਹਫ਼ਤਿਆਂ ਤੋਂ ਵੱਧ ਸਮੇਂ ‘ਚ ਪੂਰੀ ਤਰ੍ਹਾਂ ਟੀਕਾਕਰਣ ਕੀਤੇ ਗਏ ਸਨ।
ਬਾਰਡਰ ਤੋਂ 4 ਨਵੇਂ ਕੇਸ ਸਾਹਮਣੇ ਆਏ ਹਨ। 1 ਕੇਸ 19 ਨਵੰਬਰ ਨੂੰ ਆਇਰਲੈਂਡ ਤੋਂ ਯੂਨਾਈਟਿਡ ਕਿੰਗਡਮ (ਯੂਕੇ) ਅਤੇ ਸਿੰਗਾਪੁਰ ਰਾਹੀਂ ਆਇਆ ਸੀ। ਉਹ ਆਕਲੈਂਡ ਵਿੱਚ ਆਈਸੋਲੇਟ ਹੈ। 3 ਹੋਰ ਕੇਸ ਜੋ ਇੱਕ ਬੱਬਲ ਵਿੱਚ ਯਾਤਰਾ ਕਰਦੇ ਹੋਏ 20 ਨਵੰਬਰ ਨੂੰ ਸਿੱਧੇ ਸਿੰਗਾਪੁਰ ਤੋਂ ਨਿਊਜ਼ੀਲੈਂਡ ਪਹੁੰਚੇ ਅਤੇ ਸਾਰੇ ਆਕਲੈਂਡ ‘ਚ ਆਈਸੋਲੇਟ ਹਨ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 178 ਨਵੇਂ...