ਵੈਲਿੰਗਟਨ, 26 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 173 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਅਤੇ ਪਬਲਿਕ ਹੈਲਥ ਦੀ ਡਾਇਰੈਕਟਰ ਡਾਕਟਰ ਕੈਰੋਲਿਨ ਮੈਕਲਨੇ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਅੱਪਡੇਟ ਦਿੱਤੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 173 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 154 ਕੇਸ, 15 ਵਾਇਕਾਟੋ ‘ਚ, 2 ਕੇਸ ਬੇ ਆਫ਼ ਪਲੇਨਟੀ, 1 ਕੇਸ ਨੌਰਥਲੈਂਡ ਅਤੇ 1 ਕੇਸ ਲੇਕਸ ਡੀਐਚਬੀ ਵਿੱਚ ਹੈ। ਕੈਂਟਰਬਰੀ ਵਿੱਚ ਵੀ ਇੱਕ ਨਵਾਂ ਮਾਮਲਾ ਹੈ ਪਰ ਜੋ ਪਹਿਲਾਂ ਹੀ ਆਈਸੋਲੇਸ਼ਨ ਵਿੱਚ ਹੈ। ਇਸ ਨੂੰ ਕੱਲ੍ਹ ਦੀ ਗਿਣਤੀ ਵਿੱਚ ਦਰਜ਼ ਕੀਤਾ ਜਾਏਗਾ।
ਅੱਜ ਦੇ ਨਵੇਂ 173 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 7,833 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 78 ਮਰੀਜ਼ ਹਨ, ਇਨ੍ਹਾਂ ਵਿੱਚੋਂ 7 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 75 ਆਕਲੈਂਡ ਵਿੱਚ ਅਤੇ 3 ਵਾਇਕਾਟੋ ਵਿੱਚ ਹਨ।
ਸਿਹਤ ਅਮਲਾ ਹੁਣ 4058 ਆਕਲੈਂਡ ਵਾਸੀਆਂ ਨੂੰ ਘਰ ਵਿੱਚ ਆਈਸੋਲੇਟ ਕਰਨ ਲਈ ਸਹਾਇਤਾ ਕਰ ਰਿਹਾ ਹੈ, ਜਿਸ ਵਿੱਚ 1070 ਕੇਸ ਸ਼ਾਮਲ ਹਨ। ਵਾਇਕਾਟੋ ਵਿੱਚ ਸਿਹਤ ਸਟਾਫ਼ ਹੁਣ 129 ਕੇਸਾਂ ਨੂੰ ਘਰ ਵਿੱਚ ਆਈਸੋਲੇਟ ਕਰਨ ਲਈ ਸਹਾਇਤਾ ਕਰ ਰਿਹਾ ਹੈ।
26 ਨਵੰਬਰ ਦਿਨ ਸ਼ੁੱਕਰਵਾਰ ਤੋਂ ਕੋਵਿਡ-19 ਵੈਕਸੀਨ ਦੀਆਂ ਬੂਸਟਰ ਖ਼ੁਰਾਕਾਂ ਅਤੇ ਐਸਟਰਾਜ਼ੇਨੇਕਾ ਵੈਕਸੀਨ ਲਈ ਬੁਕਿੰਗ ਉਪਲਬਧ ਹੈ।
ਮੰਤਰਾਲੇ ਨੇ ਦੱਸਿਆ ਕਿ ਹੁਣ 2 ਮਿਲੀਅਨ ਤੋਂ ਵੱਧ ਵੈਕਸੀਨ ਪਾਸ ਜਾਰੀ ਕੀਤੇ ਜਾ ਚੁੱਕੇ ਹਨ। ਪਾਸ ਪ੍ਰਾਪਤ ਕਰਨ ਦੇ ਹੋਰ ਤਰੀਕੇ ਵੀ ਪੇਸ਼ ਕੀਤੇ ਗਏ ਹਨ, ਜਿਸ ਵਿੱਚ ਕੁੱਝ ਫਾਰਮੇਸੀਆਂ ਵਿੱਚ ਜਾਣਾ ਵੀ ਸ਼ਾਮਲ ਹੈ।
ਮੈਕਲਨੇ ਨੇ ਹੋਰ ਤਰੀਕਿਆਂ ਦਾ ਐਲਾਨ ਕੀਤੀ ਹੈ ਕਿ ਲੋਕ ਆਪਣੇ ਮਾਈ ਵੈਕਸੀਨ ਪਾਸ ਤੱਕ ਪਹੁੰਚ ਕਰ ਸਕਦੇ ਹਨ, ਹੁਣ ਇਹ ਉਨ੍ਹਾਂ ਨੂੰ ਡਾਕ ਰਾਹੀਂ ਭੇਜਣ ਦਾ ਵਿਕਲਪ ਹੋਵੇਗਾ ਅਤੇ ਦੇਸ਼ ਭਰ ਵਿੱਚ 400 ਫਾਰਮੇਸੀਆਂ ਇਨ੍ਹਾਂ ਨੂੰ ਦੇਣ ਦੇ ਯੋਗ ਹੋਣਗੀਆਂ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 173 ਨਵੇਂ...